ਚੰਡੀਗੜ੍ਹ : ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹੁਣ 22 ਜੂਨ ਨੂੰ ਪੁੱਛਗਿੱਛ ਕਰੇਗੀ। ਪਹਿਲਾਂ SIT ਨੇ ਬਾਦਲ ਨੂੰ 16 ਜੂਨ ਨੂੰ ਮੋਹਾਲੀ ਦੇ ਪੀਐੱਸਪੀਸੀਐੱਲ ਦੇ ਗੈਸਟ ਹਾਊਸ 'ਚ ਤਲਬ ਕੀਤਾ ਸੀ ਪਰ ਬਾਦਲ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਮੁੜ ਤਰੀਕ ਤੈਅ ਕਰਨ ਦੀ ਮੰਗ ਕੀਤੀ ਸੀ। SIT ਨੇ ਬਾਦਲ ਨੂੰ ਲਿਖਿਆ ਹੈ ਕਿ ਉਹ 22 ਜੂਨ ਨੂੰ ਸਵੇਰੇ 10.30 ਵਜੇ ਸੈਕਟਰ 4 ਸਥਿਤ ਐੱਮਐੱਲਏ ਫਲੈਟ 'ਤੇ ਉਪਲਬਧ ਰਹਿਣ ਤੇ ਸਬੂਤ ਆਪਣੇ ਨਾਲ ਰੱਖਣ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਕਰ ਰਹੇ ADGP ਐੱਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ ਸੀ।