ਪਾਕਿਸਤਾਨ : ਪਾਕਿਸਤਾਨ ਵਿਚ ਇਤਿਹਾਸਕ ਗੁਰੂ ਨਾਨਕ ਮਹਿਲ ਦੇ ਕੁੱਝ ਹਿੱਸੇ ਨੂੰ ਸ਼ਰਾਰਤੀਆਂ ਨੇ ਤੋੜ ਦਿਤਾ ਹੈ। ਅਖ਼ਬਾਰ ਡੌਨ ਦੀ ਖ਼ਬਰ ਮੁਤਾਬਕ ਕੀਮਤੀ ਖਿੜਕੀਆਂ ਅਤੇ ਦਰਵਾਜ਼ੇ ਚੋਰੀ ਕਰ ਲਏ ਗਏ ਹਨ। ਇਹ ਤੀਰਥ ਪਾਕਿਸਤਾਨ ਵਿਚ ਲਾਹੌਰ ਕੋਲ ਨਾਰੋਵਾਲ ਵਿਚ ਹੈ। ਇਹ ਚਾਰ ਮੰਜ਼ਲਾਂ ਤੀਰਥ ਦੀ ਦੀਵਾਰਾਂ 'ਤੇ ਗੁਰੂ ਨਾਨਕ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ। ਇਹ ਮਹਿਲ 400 ਸਾਲ ਪਹਿਲਾਂ ਬਣਾਇਆ ਗਿਆ ਸੀ। ਇਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ। ਮਹਿਲ 'ਚ 16 ਕਮਰੇ ਹਨ ਤੇ ਹਰ ਕਮਰੇ 'ਚ ਤਿੰਨ ਤਿੰਨ ਦਰਵਾਜ਼ੇ ਲੱਗੇ ਹਨ ਤੇ ਚਾਰ ਰੌਸ਼ਨਦਾਨ ਵੀ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।