ਕੈਲਗਰੀ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਡਰਾਈਵਰ ਨੇ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਦਰਅਸਲ ਸਾਲ ਦੀ ਸ਼ੁਰੂਆਤ ਵਿਚ ਯੂਐਸ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਨੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਸੀ। ਇਹ ਡਰਾਈਵਰ ਅਪਣੇ ਟਰੱਕ ਵਿਚ ਕੇਲਿਆਂ ਦੇ ਡੱਬਿਆਂ ’ਚ ਕਰੀਬ 211 ਪੌਂਡ ਯਾਨੀ ਕਰੀਬ 96 ਕਿਲੋ ਕੋਕੀਨ ਲੈ ਕੇ ਅਮਰੀਕਾ ਤੋਂ ਕੈਨੇਡਾ ਜਾ ਰਿਹਾ ਰਿਹਾ ਸੀ। ਹੁਣ ਇਸ ਡਰਾਈਵਰ ਨੇ ਸਥਾਨਕ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਹੁਣ ਉਸ ਨੂੰ 5 ਸਾਲ ਤੋਂ 40 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਦੱਸ ਦਈਏ ਕਿ ਡਰਾਈਵਰ ਗੁਰਪਾਲ ਸਿੰਘ ਗਿੱਲ (39) ਕੈਨੇਡਾ ਦਾ ਰਹਿਣ ਵਾਲਾ ਹੈ। ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਵਿਚ ਦਾਖਲ ਹੋਣ ਸਮੇਂ ਉਸ ਦੇ ਟਰੱਕ ਨੂੰ ਰੋਕਿਆ ਅਤੇ ਜਾਂਚ ਪੜਤਾਲ ਕੀਤੀ। ਇਸ ਦੌਰਾਨ ਅਧਿਕਾਰੀਆਂ ਨੂੰ ਸ਼ੱਕੀ ਡੱਬੇ ਬਰਾਮਦ ਹੋਏ। ਇਹਨਾਂ 7 ਡੱਬਿਆਂ ਵਿਚ 211 ਪੌਂਡ ਕੋਕੀਨ ਸੀ। ਪੰਜਾਬੀ ਡਰਾਈਵਰ ਇਹ ਕੇਲਿਆਂ ਦੇ ਡੱਬੇ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਤੋਂ ਕੈਲਗਰੀ ਲੈ ਕੇ ਜਾ ਰਿਹਾ ਸੀ। ਦੋਸ਼ ਕਬੂਲ ਕਰਨ ਤੋਂ ਬਾਅਦ ਗਰਪਾਲ ਸਿੰਘ ਨੂੰ ਕਈ ਸਾਲ ਤੱਕ ਦੀ ਕੈਦ ਅਤੇ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਗੁਰਪਾਲ ਸਿੰਘ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ 30 ਜਨਵਰੀ ਨੂੰ ਫੜ੍ਹਿਆ ਗਿਆ ਸੀ।