ਫ਼ਿਰੋਜ਼ਪੁਰ : ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਤੋਂ ਉਸਦੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਹੈ। ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਉਸਦਾ ਮੁੜ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਬੰਗਾਲ ਪੁਲਿਸ ਨੇ ਉਸ ਦਾ ਝੂਠਾ ਐਨਕਾਉਂਟਰ ਕੀਤਾ ਹੈ। ਉਸ ਦੇ ਸਰੀਰ ‘ ਕਈ ਫ੍ਰੈਕਚਰ ਹਨ, ਜੈਪਾਲ ਦੇ ਨਾਲ ਮਾਰਕੁੱਟ ਕਰਕੇ ਉਸ ਦਾ ਐਨਕਾਉਂਟਰ ਕੀਤਾ ਗਿਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਜਦੋਂ ਤੱਕ ਜੈਪਾਲ ਭੁੱਲਰ ਦਾ ਫ਼ਿਰੋਜ਼ਪੁਰ ‘ਚ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਨੂੰ ਜਗਰਾਉਂ ਵਿਖੇ 15 ਮਈ ਨੂੰ ਕਤਲ ਕਰਨ ਦੇ ਦੋਸ਼ੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਦਾ ਬੀਤੇ ਦਿਨੀਂ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਐਨਕਾਉਂਟਰ ਕੀਤਾ ਗਿਆ ਸੀ। ਹੁਣ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਉਸਦਾ ਫ਼ਿਰ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਇਥੇ ਕਲਿਕ ਕਰੋ