Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਕਾਰੋਬਾਰ

ਆਪਣੇ Laptop ਦਾ ਇਵੇਂ ਰਖੋ ਖਿਆਲ

June 13, 2021 02:00 PM

ਲੈਪਟਾਪ ਰੱਖਣ ਵਾਲੇ ਅਕਸਰ ਹੀ ਇਹ ਸਵਾਲ ਪੁੱਛਦੇ ਹਨ ਕਿ ਲੈਪਟਾਪ ਦੀ ਬੈਟਰੀ ਦੀ ਉਮਰ ਕਿਵੇਂ ਲੰਬੀ ਕੀਤੀ ਜਾਵੇ ਜਾਂ ਘੱਟੋ-ਘੱਟ ਇਸ ਨੂੰ ਖ਼ਰਾਬ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਹਾਲਾਂਕਿ ਇਹ ਇੱਕ ਤੱਥ ਹੈ ਕਿ ਬੈਟਰੀਆਂ ਸਮੇਂ ਦੇ ਨਾਲ ਕਮਜ਼ੋਰ ਹੁੰਦੀਆਂ ਹਨ। ਫਿਰ ਵੀ ਲੋਕ ਸੋਚਦੇ ਹਨ, ਕੀ ਸਾਡੇ ਵਰਤਣ ਦੇ ਅੰਦਾਜ਼ ਨਾਲ ਭਾਵੇਂ ਥੋੜ੍ਹਾ ਹੀ ਸਹੀ ਇਨ੍ਹਾਂ ਦੀ ਸਿਹਤ ਜਾਂ ਕਾਰਗੁਜ਼ਾਰੀ ਉੱਪਰ ਕੋਈ ਅਸਰ ਪੈਂਦਾ ਹੈ। ਲੈਪਟਾਪਸ ਵਿੱਚ ਜ਼ਿਆਦਾਤਰ ਲੀਥੀਅਮ ਬੈਟਰੀਆਂ ਜਿਨ੍ਹਾਂ ਨੂੰ ithium-ion or lithium-polymer ਕਿਹਾ ਜਾਂਦਾ ਹੈ ਵਰਤੀਆਂ ਜਾਂਦੀਆਂ ਹਨ। ਲੀਨੋਵੇ ਦੀ ਲੰਡਨ ਵਿੱਚ ਤਕਨੌਲੋਜੀ ਅਫ਼ਸਰ ਐਸ਼ਲੀ ਰੌਲਫ਼ ਨੇ ਦੱਸਿਆ- ਬੈਟਰੀਆਂ ਦੀ ਤਕਨੀਕ ਪਿਛਲੀਆਂ ਕੁਝ ਪੀੜ੍ਹੀਆਂ ਵਿੱਚ ਕਾਫ਼ੀ ਵਿਕਸਿਤ ਹੋਈ ਹੈ। ਸ਼ੁਰੂ ਵਿੱਚ ਬੈਟਰੀਆਂ ਕੁਝ ਸੌ ਵਾਰ ਚਾਰਜ ਕਰਨ ਤੋਂ ਬਾਅਦ ਬੈਠਣ ਲਗਦੀਆਂ ਸਨ।
ਅੱਜ-ਕੱਲ੍ਹ ਲੈਪਟਾਪਸ ਵਿੱਚ ਜਿਹੜੀਆਂ ਬੈਟਰੀਆਂ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਮਿਆਦ ਤਿੰਨ ਤੋਂ ਪੰਜ ਸਾਲ ਹੁੰਦੀ ਹੈ ਜਿਸ ਦੌਰਾਨ ਉਨ੍ਹਾਂ ਨੂੰ 500 ਤੋਂ ਇੱਕ ਹਜ਼ਾਰ ਵਾਰ ਚਾਰਜ ਕੀਤਾ ਜਾ ਸਕਦਾ ਹੈ। ਲੈਪਟਾਪ ਨੂੰ ਹਮੇਸ਼ਾ ਪੱਲਗ ਕਰਕੇ ਰੱਖਣਾ ਬਿਲਕੁਲ ਸੁਰੱਖਿਅਤ ਅਤੇ ਸੁਭਾਵਿਕ ਹੈ। ਲੈਪਟਾਪਸ ਵਿੱਚ ਸੈਂਸਰ ਲੱਗੇ ਹੁੰਦੇ ਹਨ ਜੋ ਬੈਟਰੀ ਨੂੰ ਵਧੇਰੇ ਚਾਰਜ ਹੋਣ ਤੋਂ ਬਚਾਉਂਦੇ ਹਨ।
ਹਾਲਾਂਕਿ ਜੇ ਬੈਟਰੀ ਨੂੰ ਹਮੇਸ਼ਾ ਪੂਰਾ ਭਰ ਕੇ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਇਸ ਦੇ ਕੰਮ-ਕਾਜ ਵਿੱਚ ਕੁਝ ਕਮੀ ਜ਼ਰੂਰ ਆਉਂਦੀ ਹੈ। ਰੌਲਫ਼ ਦੇ ਸਹਿਕਰਮੀ ਫਿਲ ਜੈਕਸ ਕਹਿੰਦੇ ਹਨ ਕਿ- ਪਿਛਲੇ ਸਾਲਾਂ ਦੌਰਾਨ ਬੈਟਰੀਆਂ ਵਿੱਚ ਵਰਤੀ ਜਾਣ ਲੱਗੀ ਉੱਚ ਸੰਘਣਤਾ ਵਾਲੇ ਰਸਾਇਣਾਂ, ਬਾਰੇ ਅਸੀਂ ਦੇਖਿਆ ਹੈ ਕਿ ਜੇ ਬੈਟਰੀਆਂ ਨੂੰ ਲੰਬੇ ਸਮੇਂ ਤੱਕ ਪੂਰੇ ਲੋਡ 'ਤੇ ਰੱਖਿਆ ਜਾਂਦਾ ਹੈ ਉਹ ਵੀ ਉੱਚੇ ਤਾਪਮਾਨ 'ਤੇ ਤਾਂ ਉਹ ਛੇਤੀ ਕਮਜ਼ੋਰ ਪੈਂਦੀਆਂ ਹਨ। ਇਸਦਾ ਕਾਰਨ ਹੈ ਕਿ ਸੌ ਫ਼ੀਸਦ ਚਾਰਜ ਤੁਹਾਡੀ ਬੈਟਰੀ ਦੀ ਸਰਬਉੱਤਮ ਸਮਰੱਥਾ ਹੈ।
ਕੰਪਿਊਟਰ ਨਿਰਮਾਤਾ ਐੱਚਪੀ ਇਸ ਨਾਲ ਸਹਿਮਤ ਹੈ ਅਤੇ ਉਸ ਦਾ ਕਹਿਣਾ ਹੈ ਕਿ ਅਸੀਂ ਲੈਪਟਾਪਸ ਨੂੰ ਹਮੇਸ਼ਾ ਪਲੱਗ ਕਰੀ ਰੱਖਣ ਦੀ ਸਿਫ਼ਾਰਿਸ਼ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਤਕਨੌਲੋਜੀ ਬੈਟਰੀਆਂ ਨੂੰ ਲੋੜੋਂ ਵੱਧ ਚਾਰਜ ਹੋਣ ਤੋਂ ਬਚਾਉਂਦੀ ਹੈ ਪਰ ਉਹ ਤਕਨੌਲੋਜੀ ਬੈਟਰੀਆਂ ਉੱਪਰ ਪੈਣ ਵਾਲੇ ਦਬਾਅ ਨੂੰ ਘੱਟ ਨਹੀਂ ਰੱਖ ਪਾਉਂਦੀ, ਇਸੇ ਕਾਰਨ ਬੈਟਰੀਆਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜੇ ਤੁਸੀਂ ਬੈਟਰੀ ਨੂੰ ਸੌ ਫ਼ੀਸਦ ਤੋਂ ਘੱਟ ਰਖਦੇ ਹੋ ਤਾਂ ਨਿਸ਼ਚਿਤ ਹੀ ਬੈਟਰੀ ਲੰਬਾ ਸਮਾਂ ਚੱਲ ਸਕੇਗੀ। ਮਾਹਰਾਂ ਦਾ ਕਹਿਣਾ ਹੈ ਕਿ ਬੈਟਰੀ ਨੂੰ ਹਮੇਸ਼ਾ 80 ਫ਼ੀਸਦੀ ਤੱਕ ਹੀ ਚਾਰਜ ਕਰੋ।
ਮਾਹਰ ਤਾਂ ਇਹ ਵੀ ਕਹਿੰਦੇ ਹਨ ਕਿ ਬੈਟਰੀਆਂ ਨੂੰ 20 ਤੋਂ 80 ਫ਼ੀਸਦ ਦੇ ਵਿਚਾਕਰ ਹੀ ਚਾਰਜ ਰੱਖਣਾ ਚਾਹੀਦਾ ਹੈ। ਮਾਇਕਰੋਸਾਫਟ ਦੀ ਵੈਬਸਾਈਟ ਮੁਤਾਬਕ ਵੀ ਇਸ ਦੇ ਸਰਫੇਸ ਲੈਪਟਾਪਸ ਨੂੰ (ਹੋਰ ਕਿਸੇ ਨੂੰ ਨਹੀਂ) - ਜ਼ਿਆਦਾ ਦੇਰ ਪਲੱਗ ਕਰ ਕੇ ਨਾ ਰੱਖੋ। ਜੇ ਤੁਸੀਂ ਰੱਖਣਾ ਵੀ ਹੈ ਤਾਂ ਚਾਰਜ ਲਿਮਿਟਿੰਗ ਮੋਡ ਦੀ ਵਰਤੋਂ ਕਰੋ। ਬਹੁਤ ਸਾਰੇ ਬਰੈਂਡਸ ਦੇ ਲੈਪਟਾਪਸ ਵਿੱਚ ਇਹ ਬਦਲ ਹੁੰਦਾ ਹੈ ਕਿ ਤੁਸੀਂ ਬੈਟਰੀ ਵੱਧ ਤੋਂ ਵੱਧ ਕਿੰਨੇ ਫ਼ੀਸਦ ਚਾਰਜ ਕਰਨੀ ਹੈ ਚੁਣ ਸਕੋ। ਅਮਰੀਕਾ ਦੀ ਨਾਰਥ-ਵੈਸਟਰਨ ਯੂਨੀਵਰਸਿਟੀ ਵਿੱਚ ਤਕਨੌਲੋਜੀ ਰਿਸਰਚਰ ਕੈਂਟ ਗਰਿਫ਼ਥ ਕਹਿੰਦੇ ਹਨ- ਜੇ ਤੁਸੀਂ ਚਾਹੁੰਦੇ ਹੋ ਕਿ ਬੈਟਰੀ ਲੰਬਾ ਸਮਾਂ ਚੱਲੇ ਤਾਂ ਹਰ ਵਾਰ ਬੈਟਰੀ ਨੂੰ ਸੌ ਫ਼ੀਸਦ ਚਾਰਜ ਕਰਨ ਦੀ ਥਾਂ 80 ਫ਼ੀਸਦੀ ਹੀ ਚਾਰਜ ਕਰੋ। ਇਸ ਨਾਲ ਤੁਹਾਨੂੰ ਹਰ ਵਾਰ ਬਿਜਲੀ ਤਾਂ ਘੱਟ ਮਿਲੇਗੀ ਪਰ ਬੈਟਰੀ ਦੀ ਉਮਰ ਵੱਧ ਜਾਵੇਗੀ। ਜਿਵੇਂ ਕਿ ਲਿਨੋਵੋ ਦੇ ਰੌਲਫ਼ ਨੇ ਦੱਸਿਆ ਕਿ ਸਾਰੇ ਲੈਪਟਾਪਸ ਵਿੱਚ ਸੈਂਸਰ ਹੁੰਦੇ ਹਨ ਜੋ ਬੈਟਰੀ ਨੂੰ ਓਵਰ-ਚਾਰਜ ਹੋਣ ਤੋਂ ਬਚਾਉਂਦੇ ਹਨ। ਰੌਲਫ਼ ਦਾ ਕਹਿਣਾ ਹੈ ਕਿ- ਦੇਖ ਲਓ ਕਿ ਕੀ ਤੁਸੀਂ ਕੰਮ ਦੇ ਦੌਰਾਨ ਪਲੱਗ ਦੇ ਕੋਲ ਹੀ ਰਹੋਗੇ ਜਾਂ ਲੈਪਟਾਪ ਲੈ ਕੇ ਕਿਤੇ ਦੂਰ ਵੀ ਜਾ ਸਕਦੇ ਹੋ। ਜੇ ਪਲੱਗ ਅਤੇ ਬਿਜਲੀ ਦੇ ਸਰੋਤ ਦੇ ਕੋਲ ਹੀ ਰਹਿਣਾ ਹੈ ਤਾਂ ਬੈਟਰੀ ਪੂਰੀ ਚਾਰਜ ਨਾ ਕਰੋ ਪਰ, ਜੇ ਤੁਸੀਂ ਲੈਪਟਾਪ ਲੈ ਕੇ ਕਿਤੇ ਜਾਣਾ ਹੈ ਤਾਂ ਬੇਫ਼ਿਕਰ ਹੋ ਕੇ ਬੈਟਰੀ ਪੂਰੀ ਚਾਰਜ ਕਰ ਲਓ।

 

Have something to say? Post your comment

Subscribe