Saturday, November 23, 2024
 

ਰਾਸ਼ਟਰੀ

ਅਕਾਲੀ ਬਸਪਾ ਗੱਠਜੋੜ ਨੂੰ ਲੈਕੇ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਦਾ ਤਾਜ਼ਾ ਬਿਆਨ

June 12, 2021 08:39 PM

ਲਖਨਊ/ਚੰਡੀਗੜ੍ਹ : ਪੰਜਾਬ ਵਿੱਚ ਅੱਜ ਸ਼ਿਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਐਲਾਨਿਆ ਗਠਜੋੜ ਇਕ ਨਵੀਂ ਰਾਜਨੀਤਿਕ ਅਤੇ ਸਮਾਜਿਕ ਪਹਿਲ ਹੈ, ਜੋ ਕਿ ਨਿਸਚਤ ਹੀ ਸੂਬੇ ਵਿਚ ਜਨਤਾ ਲਈ ਉਡੀਕੇ ਜਾ ਰਹੇ ਵਿਕਾਸ, ਪ੍ਰਗਤੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਇਤਹਾਸਿਕ ਕਦਮ ਲਈ ਪੰਜਾਬੀਆਂ ਨੂੰ ਹਾਰਦਿਕ ਵਧਾਈ ਤੇ ਸ਼ੁਭਕਾਮਨਾਵਾਂ।
ਵੈਸੇ ਤਾਂ ਪੰਜਾਬ ਵਿੱਚ ਸਮਾਜ ਦਾ ਹਰ ਤਬਕਾ ਕਾਂਗਰਸ ਪਾਰਟੀ ਦੇ ਸ਼ਾਸਨ ਵਿੱਚ ਗਰੀਬੀ, ਭਰਿਸਟਾਚਾਰ, ਆਦਿ ਨਾਲ ਜੂਝ ਰਿਹਾ ਹੈ ਲੇਕਿਨ ਇਸਦੀ ਸਭ ਤੋਂ ਜਿਆਦਾ ਮਾਰ ਦਲਿਤਾਂ ਕਿਸਾਨਾਂ ਨੌਜਵਾਨਾਂ ਤੇ ਔਰਤ ਆਦਿ ਵਰਗਾਂ ਨੂੰ ਝੱਲਣੀ ਪਈ ਰਹੀ ਹੈ, ਜਿਸਤੋਂ ਆਜ਼ਾਦੀ ਪਾਉਣ ਲਈ ਆਪਣੇ ਇਸ ਗੱਠਜੋੜ ਨੂੰ ਕਾਮਯਾਬ ਬਣਾਉਣਾ ਬਹੁਤ ਜਰੂਰੀ ਹੈ।
ਨਾਲ ਹੀ, ਪੰਜਾਬ ਦੀ ਸਮੂਹ ਜਨਤਾ ਨੂੰ ਪੁਰਜੋਰ ਅਪੀਲ ਹੈ ਕਿ ਉਹ ਅਕਾਲੀ ਦਲ ਤੇ ਬਸਪਾ ਦੇ ਵਿੱਚ ਹੋਏ ਇਸ ਇਤਿਹਾਸਿਕ ਗੱਠਜੋੜ ਨੂੰ ਆਪਣਾ ਪੂਰਨ ਸਮਰਥਨ ਦਿੰਦੇ ਹੋਏ ਇਥੇ ਸਾਲ 2022 ਦੇ ਸ਼ੁਰੂਆਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਪੂਰੇ ਜੀਅ ਜਾਨ ਨਾਲ ਹੁਣ ਤੋਂ ਹੀ ਜੁਟ ਜਾਣ।

 

Have something to say? Post your comment

 
 
 
 
 
Subscribe