ਬ੍ਰਿਸਬੇਨ : ਆਸਟ੍ਰੇਲੀਆ ਵਿਚ ਵਿਜ਼ਟਰ ਵੀਜ਼ੇ ’ਤੇ ਆਏ ਹੋਏ ਮਾਪੇ, ਅੰਤਰਰਾਸ਼ਟਰੀ ਵਿਦਿਆਰਥੀ, ਆਰਜ਼ੀ ਵੀਜ਼ਾ ਧਾਰਕ, ਬ੍ਰਿਜਿੰਗ ਵੀਜ਼ਾ ਧਾਰਕ, ਸਾਰੇ ਸਥਾਈ ਅਤੇ ਅਸਥਾਈ ਵੀਜ਼ਾ ਧਾਰਕ, ਸ਼ਰਨਾਰਥੀ, ਪਨਾਹ ਮੰਗਣ ਵਾਲੇ, ਨਜ਼ਰਬੰਦੀ ਸਹੂਲਤਾਂ ਵਿਚ ਰਹਿਣ ਵਾਲੇ ਲੋਕ ਆਪਣੀ ਵਾਰੀ ਆਉਣ ’ਤੇ ਮੁਫ਼ਤ ਟੀਕਾ ਲਗਵਾਉਣ ਦੇ ਯੋਗ ਹੋਣਗੇ। ਸਬੰਧਤ ਵਿਭਾਗ ਨੇ ਦਸਿਆ ਕਿ ਜਿਹੜੇ ਨਾਗਰਿਕ ਕੋਵਿਡ-19 ਟੀਕੇ ਦੀ ਪੂਰੀ ਖ਼ੁਰਾਕ ਲਗਵਾਉਣਗੇ, ਉਨ੍ਹਾਂ ਨੂੰ ਡਿਜੀਟਲ ਸਰਟੀਫ਼ਿਕੇਟ ਜਾਰੀ ਕੀਤਾ ਜਾਵੇਗਾ। ਇਸ ਸਰਟੀਫਿਕੇਟ ਨੂੰ ਆਨਲਾਈਨ ਪ੍ਰਾਪਤ ਕੀਤਾ ਜਾ ਸਕੇਗਾ।