ਸ਼੍ਰੀਨਗਰ : 2019 ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਅਪਣੇ ਦਮ 'ਤੇ 300 ਤੋਂ ਵੱਧ ਦਾ ਅੰਕੜਾ ਪਾਰ ਕਰ ਲਿਆ ਤੇ ਭਾਜਪਾ ਪਾਰਟੀ ਨੂੰ ਲੋਕਾਂ ਵਲੋਂ ਰੱਜਵਾ ਹੁੰਗਾਰਾ ਮਿਲਿਆ। ਭਾਜਪਾ ਬੇਸ਼ਕ ਕਸ਼ਮੀਰ ਵਿਚ ਜ਼ਿਆਦਾ ਲੀਡ ਨਹੀਂ ਬਣਾ ਸਕੀ ਇਸ ਦੇ ਬਾਵਜੂਦ ਪਾਰਟੀ ਨੂੰ 86% ਵੋਟਾਂ ਮਿਲੀਆਂ। ਅਨੰਤਨਾਗ, ਸ਼੍ਰੀਨਗਰ ਅਤੇ ਬਾਰਾਮੂਲਾ 'ਚ 13, 5 37 ਕਸ਼ਮੀਰੀ ਪ੍ਰਵਾਸੀਆਂ ਨੇ ਵੋਟਾਂ ਪਾਈਆਂ, ਜਿਨ੍ਹਾਂ 'ਚੋਂ 11, 648 ਵੋਟਾਂ ਪੰਡਤ ਅਤੇ ਸਿੱਖ ਪ੍ਰਵਾਸੀਆਂ ਨੇ ਭਾਜਪਾ ਨੂੰ ਵੋਟਾਂ ਪਾਈਆਂ। ਕੁੱਲ 6 ਲੋਕ ਸਭਾ ਸੀਟਾਂ 'ਤੇ ਵੋਟਾਂ ਪਈਆਂ ਸਨ ਅਤੇ ਕਸ਼ਮੀਰ ਘਾਟੀ 'ਚ ਨੈਸ਼ਨਲ ਕਾਨਫ਼ੰਰਸ ਪਾਰਟੀ ਨੂੰ 3 ਚੋਣ ਖੇਤਰਾਂ ਵਿਚ ਵੱਡੀ ਲੀਡ ਹਾਸਲ ਹੋਈ, ਜਦਕਿ ਭਾਜਪਾ ਨੇ ਵੀ ਕਸ਼ਮੀਰ 'ਚ 3 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਅੰਕੜਿਆਂ ਅਨੁਸਾਰ ਅਨੰਤਨਾਗ 'ਚ ਭਾਜਪਾ ਨੂੰ 10, 225 ਵੋਟਾਂ 'ਚੋਂ 7, 251 (71) ਫ਼ੀ ਸਦੀ ਵੋਟ ਪ੍ਰਵਾਸੀ ਕਸ਼ਮੀਰੀਆਂ ਤੋਂ ਭਾਜਪਾ ਨੂੰ ਮਿਲੀਆਂ ਹਨ। ਇਸ ਤਰ੍ਹਾਂ ਸ਼੍ਰੀਗਨਰ 'ਚ ਭਾਜਪਾ ਦੀਆਂ ਕੁੱਲ 4, 631 ਵੋਟਾਂ 'ਚੋਂ 2, 854 ਵੋਟਾਂ (56 ਫ਼ੀ ਸਦੀ) ਕਸ਼ਮੀਰੀ ਪ੍ਰਵਾਸੀਆਂ ਤੋਂ ਮਿਲੀਆਂ। ਹਾਲਾਂਕਿ ਬਾਰਾਮੂਲਾ ਵਿਚ ਵੋਟਾਂ 7, 894 'ਚੋਂ 1, 813 ਕਸ਼ਮੀਰੀ ਪ੍ਰਵਾਸੀਆਂ ਨੇ ਪਾਈਆਂ, ਜਿਸ ਦਾ ਅਨੁਪਾਤ 23 ਫ਼ੀ ਸਦੀ ਰਿਹਾ।