ਬੈਂਕਾਕ : ਥਾਈਲੈਂਡ ਵਿਚ ਲਾਐਮ ਚਬਾਂਗ ਬੰਦਰਗਾਹ 'ਤੇ ਸਨਿਚਰਵਾਰ ਇਕ ਜਹਾਜ਼ ਵਿਚ ਰੱਖੇ ਡੱਬਿਆਂ 'ਚ ਧਮਾਕਾ ਹੋ ਗਿਆ ਅਤੇ ਜਬਰਦਸਤ ਅੱਗ ਲੱਗ ਗਈ। ਇਸ ਧਮਾਕੇ ਵਿਚ 25 ਮਜ਼ਦੂਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਥੇ ਲਾਗੇ ਰਹਿੰਦੇ ਲੋਕਾਂ ਨੂੰ ਉਥੋਂ ਹਟਾ ਦਿਤਾ ਗਿਆ ਹੈ। ਜਿਨ੍ਹਾਂ ਡੱਬਿਆਂ ਨੂੰ ਅੱਗ ਲੱਗੀ ਉਨ੍ਹਾਂ ਵਿਚ ਖ਼ਤਰਨਾਕ ਰਸਾਇਣ ਭਰਿਆ ਹੋਇਆ ਹੈ।
ਇਸ ਘਟਨਾ ਵਿਚ ਕੁੱਝ ਲੋਕਾਂ ਦੇ ਮਾਰੇ ਜਾਣ ਦੀ ਵੀ ਸੂਚਨਾ ਮਿਲੀ ਹੈ। ਉਥੋ ਦੇ ਪ੍ਰਸ਼ਾਸਨ ਨੇ ਲਾਗੇ ਰਹਿੰਦੇ ਲੋਕਾਂ ਨੂੰ ਗੈਸ ਮਾਸਕ ਲਾਉਣ ਦੀ ਸਲਾਹ ਵੀ ਦਿਤੀ ਗਈ ਹੈ। ਰੀਪੋਰਟਾਂ ਮੁਤਾਬਕ ਚੋਨ ਬੁਰੀ ਸੂਬਾ ਜਿਥੇ ਧਮਾਕਾ ਹੋਇਆ ਨੂੰ ਸੰਵੇਦਨਸ਼ੀਲ ਇਲਾਕਾ ਐਲਾਨ ਦਿਤਾ ਗਿਆ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਚਾਨ-ਓ-ਚਾ ਨੇ ਗ੍ਰਹਿ ਮੰਤਰਾਲੇ ਅਤੇ ਹੋਰ ਵਿਭਾਗਾਂ ਨੂੰ ਸਥਿਤੀ 'ਤੇ ਕਾਬੂ ਪਾਉਣ ਦੇ ਹੁਕਮ ਦਿਤੇ ਹਨ।