ਨਵੀਂ ਦਿੱਲੀ: ਚੇਨੱਈ ਦੇ ਚਿੜੀਆਘਰ 'ਚ 9 ਸਾਲਾ ਸ਼ੇਰਨੀ ਕੋਰੋਨਾ ਪੌਜ਼ੇਟਿਵ ਹੋਣ ਪਿੱਛੋਂ ਮਰ ਗਈ। ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਪਹਿਲੇ ਜਾਨਵਰ ਦੀ ਮੌਤ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਇਹ ਕਿਆਸਰਾਈਆਂ ਹੋਰ ਵਧ ਗਈਆਂ ਹਨ ਕਿ ਜਾਨਵਰਾਂ 'ਚ ਵੀ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਹੈ। ਸ਼ੇਰਨੀ ਦੀ ਕੋਵਿਡ ਨਾਲ ਹੋਈ ਮੌਤ ਤੋਂ ਬਾਅਦ ਹਾਥੀਆਂ ਦੇ ਇਕ ਗਰੁੱਪ 'ਤੇ ਟੈਸਟਿੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ 'ਚ ਲਾਗ ਹੈ ਜਾਂ ਨਹੀਂ। ਕੋਰੋਨਾ ਵਾਇਰਸ ਪਹਿਲੀ ਵਾਰ ਮਨੁੱਖਾਂ 'ਚ ਦਸੰਬਰ, 2019 'ਚ ਪਾਇਆ ਗਿਆ ਸੀ। 9 ਜੂਨ ਤਕ ਇਹ ਕੌਮਾਂਤਰ ਪੱਧਰ 'ਤੇ ਕਰੀਬ 175 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ। ਪਰ ਅਜੇ ਤਕ ਇਸ ਦੀ ਜਾਂਚ ਨਹੀਂ ਹੋ ਸਕੀ ਕਿ ਆਖਿਰ ਇਹ ਵਾਇਰਸ ਆਇਆ ਕਿੱਥੋਂ?
ਖੋਜਾਂ ਦੇ ਮੁਤਾਬਕ ਇਹ ਵਾਇਰਸ ਲੋਕਾਂ 'ਚ ਇਕ ਦੂਜੇ ਦੇ ਸੰਪਰਕ 'ਚ ਆਉਣ ਨਾਲ ਫੈਾਲਦਾ ਹੈ। ਪਰ ਇੱਥੇ ਮਨੁੱਖਾਂ ਤੇ ਜਾਨਵਰਾਂ 'ਚ ਫੈਲਦਾ ਹੈ। ਕਈ ਜਾਨਵਰ ਜੋ ਕੋਰੋਨਾ ਪੌਜ਼ੇਟਿਵ ਮਨੁੱਖਾਂ ਦੇ ਸੰਪਰਕ 'ਚ ਆਏ ਜਿਵੇਂ ਕਿ ਕੁੱਤੇ, ਬਾਂਦਰ, ਬਿੱਲੀਆਂ, ਸ਼ੇਰ ਤੇ ਚੀਤੇ ਕੋਵਿਡ ਪੌਜ਼ੇਟਿਵ ਹੋ ਗਏ।