ਚੰਡੀਗੜ੍ਹ : ਹਲਕਾ ਵਿਧਾਇਕ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬੀਡੀਪੀਓ ਦਫਤਰ ਨਡਾਲਾ ਵਿਚ ਅਧਿਕਾਰੀਆਂ ਤੇ ਪੰਚਾਂ ਸਰਪੰਚਾਂ ਨਾਲ ਕੀਤੀ ਪਲੇਠੀ ਵਿਕਾਸ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ’ਚ ਪੈਦਾ ਹੋਇਆ ਅੰਦਰੂਨੀ ਸੰਕਟ ਜਲਦੀ ਠੀਕ ਹੋ ਜਾਵੇਗਾ। ਇਸ ਸਬੰਧੀ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਵੱਲੋਂ ਹਰ ਵਿਧਾਇਕ ਅਤੇ ਪਾਰਟੀ ਆਗੂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਹੈ। ਪਾਰਟੀ ਅੰਦਰ ਪੈਦਾ ਹੋਈ ਧੜੇਬੰਦੀ ਨੂੰ ਜਲਦੀ ਠੀਕ ਕਰ ਲਿਆ ਜਾਵੇਗਾ। ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਲਈ ਕੇਦਰੀ ਹਾਈਕਮਾਨ ਨੇ ਇਸ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਲਿਆ ਹੈ। ਇਸ ਮਕਸਦ ਲਈ ਬਣਾਈ 3 ਮੈਂਬਰੀ ਕਮੇਟੀ ਮਲਿਕਅਰਜੁਨ ਖੜਗੇ, ਜੀ.ਪੀ. ਅਗਰਵਾਲ ਤੇ ਹਰੀਸ਼ ਰਾਵਤ ਨੇ ਆਪਣੀ ਸੂਝ-ਬੂਝ ਨਾਲ ਇਸ ਮਸਲੇ ਨੂੰ ਹੱਲ ਕਰ ਲਿਆ ਹੈ।
ਕਾਂਗਰਸ ਵਿਚ ਸ਼ਾਮਲ ਹੋਣ ਸਮੇਂ ਪਏ ਰੌਲੇ ਰੱਪੇ ਸਬੰਧੀ ਉਨ੍ਹਾਂ ਆਖਿਆ ਕਿ ਉਹ ਕਿਸੇ ਵਾਦ-ਵਿਵਾਦ ਵਿਚ ਨਹੀਂ ਪੈਣਾ ਚਾਹੁੰਦੇ, ਕੁੱਝ ਲੋਕ ਅਜਿਹੇ ਹਨ, ਜੋ ਉਨ੍ਹਾਂ ਨੂੰ ਆਪਣੇ ਮੁਤਾਬਿਕ ਚਲਾਉਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ, ਉਹ ਫੋਨ ਕਰਕੇ ਜਾਂ ਸੋਸ਼ਲ ਮੀਡੀਆ ’ਤੇ ਕੁਮੈਂਟ ਕਰ ਰਹੇ ਹਨ। ਉਹ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਜੇ ਉਹ ਉਨ੍ਹਾਂ ਦੀਆਂ ਭਾਵਨਾਵਾਂ ’ਤੇ ਪੂਰੇ ਨਹੀਂ ਉੱਤਰੇ ਤਾਂ ਇਸ ਲਈ ਉਹ ਮਾਫੀ ਮੰਗਦੇ ਹਨ। ਬਾਕੀ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਾਂਗਰਸ ਵਿਚ ਹੀ ਨਹੀਂ, ਆਪਣੇ ਘਰ ਵਾਪਸ ਆਏ ਹਨ।
ਕੁਝ ਸਮਾਂ ਪਹਿਲਾਂ ਉਨ੍ਹਾਂ ਤੇ ਐੱਨ. ਡੀ. ਪੀ. ਐਕਟ ਅਧੀਨ ਪਰਚਾ ਦਰਜ ਹੋਇਆ, ਅਕਾਲੀ ਸਰਕਾਰ ਸਮੇਂ ਉਨ੍ਹਾਂ ’ਤੇ ਹਮਾਇਤੀਆਂ ਸਣੇ ਪਰਚੇ ਦਰਜ ਹੋਏ, ਕਿਸੇ ਨੇ ਮੱਦਦ ਨਹੀਂ ਕੀਤੀ। ਉਹ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਵਾਪਸ ਆਏ ਹਨ। ਹਲਕੇ ਦੇ ਵਿਕਾਸ ਸਬੰਧੀ ਉਨ੍ਹਾਂ ਆਖਿਆ ਕਿ ਜਲਦੀ ਹੀ ਪੰਚਾਂ, ਸਰਪੰਚਾਂ ਤੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਜਾਵੇਗੀ। ਪੰਚਾਇਤਾਂ ਕੋਲੋਂ ਪਿੰਡਾਂ ਦੇ ਵਿਕਾਸ ਸਬੰਧੀ ਰਿਪੋਰਟਾਂ ਲੈ ਕੇ ਸਰਕਾਰ ਨੂੰ ਭੇਜੀਆਂ ਜਾਣਗੀਆਂ। ਸਰਕਾਰ ਹਰ ਹਲਕੇ ਦੇ ਵਿਕਾਸ ਲਈ 12-13 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਸ ਪੈਸੇ ਨਾਲ ਪਿੰਡਾਂ, ਡੇਰਿਆਂ ਤੇ ਮੰਡ ਦੀਆਂ ਰਹਿੰਦੀਆਂ ਲਿੰਕ ਸੜਕਾਂ, ਗਲੀਆਂ ਨਾਲੀਆਂ, ਛੱਪੜਾਂ ਦੀ ਸਫਾਈ, ਪੀਣ ਯੋਗ ਪਾਣੀ, ਸੀਵਰੇਜ਼ ਆਦਿ ਦੇ ਕੰਮ ਕੀਤੇ ਜਾਣਗੇ।ਗਏ ਹਨ।