Saturday, November 23, 2024
 

ਰਾਸ਼ਟਰੀ

ਆਕਸੀਜਨ ਦੀ ਘਾਟ ਕਾਰਨ 22 ਲੋਕਾਂ ਦੀ ਮੌਤ

June 08, 2021 04:25 PM

ਆਗਰਾ : ਇਕ ਹਸਪਤਾਲ ਵਿਚ 22 ਲੋਕਾਂ ਦੀ ਆਕਸੀਜਨ ਕੀ ਘਾਟ ਕਾਰਨ ਮੌਤ ਹੋਣ ਮਗਰੋਂ ਹਸਪਤਾਲ ਨੂੰ ਸੀਲ ਕਰਨ ਦੇ ਹੁਕਮ ਜਾਰੀ ਹੋ ਗਏ ਹਨ। ਦਰਅਸਲ ਇਸ ਹਸਪਤਾਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਆਕਸੀਜਨ ਦੀ ਘਾਟ ਦੇ ਮੌਕ ਡਰਿੱਲ ਦੌਰਾਨ 22 ਲੋਕਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਨੂੰ ਕਬਜ਼ੇ ਵਿੱਚ ਲੈਣ ਦੇ ਨਾਲ ਹੀ ਚਾਲਕ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਆਗਰਾ ਨੇ ਪਾਰਸ ਹਸਪਤਾਲ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ ਮੌਕੇ 'ਤੇ ਲੱਗਭਗ 2 ਘੰਟੇ ਦੀ ਜਾਂਚ ਕਰਨ ਤੋਂ ਬਾਅਦ ਜਾਰੀ ਕੀਤੇ ਗਏ ਹਨ। ਪਾਰਸ ਹਸਪਤਾਲ ਦੇ ਸੰਚਾਲਕ ਡਾ: ਅਰਿੰਜੈ ਜੈਨ ਖ਼ਿਲਾਫ਼ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ। ਇਹ ਕੇਸ ਉਸ ਵੱਲੋਂ ਵੀਡੀਓ ਵਿੱਚ ਮਾਦੀਨਗਰ ਵਿੱਚ ਆਕਸੀਜਨ ਦੀ ਘਾਟ ਬਾਰੇ ਗਲਤ ਜਾਣਕਾਰੀ ਦੇ ਕਾਰਨ ਦਾਇਰ ਕੀਤਾ ਜਾਵੇਗਾ।
ਹਸਪਤਾਲ ਵਿੱਚ 55 ਮਰੀਜ਼ ਦਾਖਲ ਹਨ। ਸੀਐਮਓ ਆਗਰਾ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ ਅਤੇ ਹਸਪਤਾਲ ਦੇ ਸਾਰੇ ਮਰੀਜ਼ਾਂ ਨੂੰ ਢੁਕਵੇਂ ਹਸਪਤਾਲ 'ਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਲਖਨਊ ਤੋਂ ਆਗਰਾ ਤੱਕ ਇਸ ਸਾਰੀ ਘਟਨਾ ਨੂੰ ਲੈ ਕੇ ਹਲਚਲ ਹੈ। ਇਸ ਸਾਰੀ ਘਟਨਾ ਦੀ ਜਾਂਚ ਦੀ ਨਿਗਰਾਨੀ ਲਖਨਊ ਤੋਂ ਕੀਤੀ ਜਾ ਰਹੀ ਹੈ। ਹੁਣ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਆਗਰਾ ਦੇ ਪਾਰਸ ਹਸਪਤਾਲ ਦੇ ਮਾਲਕ ਡਾ: ਅਰਿੰਜੇ ਜੈਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਡਾਕਟਰ ਨੂੰ ਇਹ ਕਹਿੰਦੇ ਸੁਣਿਆ ਜਾ ਰਿਹਾ ਹੈ ਕਿ 26 ਅਪ੍ਰੈਲ ਨੂੰ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਗਈ ਸੀ। ਇਸ ਕਾਰਨ 5 ਮਿੰਟ ਲਈ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ। ਇਸ ਕਾਰਨ 22 ਮਰੀਜ਼ਾਂ ਦੀ ਮੌਤ ਹੋ ਗਈ। ਇਸ ਕੇਸ ਵਿੱਚ, ਡਾ: ਅਰਿੰਜੇ ਨੇ ਮੰਨਿਆ ਹੈ ਕਿ ਆਵਾਜ਼ ਉਸਦੀ ਹੈ, ਪਰ ਉਹ ਸਾਰੇ ਦੋਸ਼ਾਂ ਨੂੰ ਰੱਦ ਕਰਦਾ ਹੈ।

 

Have something to say? Post your comment

 
 
 
 
 
Subscribe