ਕੈਲੀਫੋਰਨੀਆ: ਅਮਰੀਕਾ ਵਿਚ ਇਕ ਸੰਘੀ ਜੱਜ ਨੇ ਬੰਦੂਕਾਂ ’ਤੇ ਕੈਲੀਫੋਰਨੀਆ ਵਿਚ ਤਿੰਨ ਦਹਾਕਿਆਂ ਤੋਂ ਲੱਗੀ ਪਾਬੰਦੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਹੈ। ਪਾਬੰਦੀ ਹਟਾਉਂਦੇ ਹੋਏ ਜੱਜ ਨੇ ਕਿਹਾ ਕਿ ਇਹ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ।
ਸੈਨ ਡਿਏਗੋ ਦੇ ਯੂਐਸ ਜ਼ਿਲ੍ਹਾ ਜੱਜ ਰੋਜਰ ਬੈਨੀਟੇਜ਼ ਨੇ ਇਸ ਆਦੇਸ਼ ਵਿਚ ਕਿਹਾ ਹੈ ਕਿ ਫੌਜੀ ਸ਼ੈਲੀ ਵਾਲੀਆਂ ਨਾਜਾਇਜ਼ ਰਾਈਫਲਾਂ ਦੀ ਸਰਕਾਰ ਦੀ ਪਰਿਭਾਸ਼ਾ ਕੈਲੀਫੋਰਨੀਆ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਤੋਂ ਮਨ੍ਹਾਂ ਕਰਦੀ ਹੈ, ਜਦਕਿ ਯੂਐਸ ਸੁਪਰੀਮ ਕੋਰਟ ਨੇ ਹੋਰ ਜ਼ਿਆਦਾਤਰ ਰਾਜਾਂ ਵਿਚ ਹਥਿਆਰਾਂ ਦੀ ਆਗਿਆ ਦਿੱਤੀ ਹੈ। ਉਹਨਾਂ ਨੇ ਇਸ ਕਾਨੂੰਨ ਨੂੰ ਸਥਾਈ ਤੌਰ ’ਤੇ ਰੱਦ ਕਰਨ ਦਾ ਆਦੇਸ਼ ਦਿੱਤਾ ਹੈ ਪਰ ਇਸ ਉੱਤੇ 30 ਦਿਨਾਂ ਦੀ ਰੋਕ ਲਗਾ ਦਿੱਤੀ ਤਾਂਕਿ ਰਾਜ ਦੇ ਅਟਾਰਨੀ ਜਨਰਲ ਰਾਬ ਬੋਂਟਾ ਨੂੰ ਅਪੀਲ ਕਰਨ ਦਾ ਸਮਾਂ ਮਿਲ ਸਕੇ।