ਨਵੀਂ ਦਿੱਲੀ : LPG cylinder: ਗੈਸ ਸਿਲੰਡਰ ਹਰ ਘਰ ਦਾ ਮੁੱਖ ਹਿੱਸਾ ਬਣ ਗਿਆ ਹੈ। ਹੁਣ ਲਗਪਗ ਹਰ ਘਰ 'ਚ ਗੈਸ ਸਿਲੰਡਰ ਨੂੰ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਉਜੱਵਲਾ ਯੋਜਨਾ ਦੇ ਪਿੰਡ-ਪਿੰਡ ਤਕ ਰਸੋਈ ਗੈਸ ਸਿਲੰਡਰ ਨੂੰ ਪਹੁੰਚਾਇਆ ਹੈ। ਹੁਣ ਇੱਥੇ ਗੈਸ ਸਿਲੰਡਰ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਤੁਹਾਨੂੰ ਸਿਲੰਡਰ ਨਾਲ ਜੁੜੀ ਕੁਝ ਅਜਿਹੀ ਰੋਚਕ ਜਾਣਕਾਰੀ ਦੱਸਣ ਜਾ ਰਹੇ ਹਨ ਜਿਸ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ। ਦਰਅਸਲ, ਗੈਸ ਸਿਲੰਡਰ 'ਤੇ ਅਸੀਂ ਕੁਝ ਨੰਬਰ ਲਿਖੇ ਹੋਏ ਹਨ। ਕੀ ਕਦੇ ਤੁਸੀਂ ਸੋਚਿਆ ਹੈ ਕਿ ਉਨ੍ਹਾਂ ਨੰਬਰਾਂ ਜਾਂ ਫਿਰ ਇਕ ਤਰ੍ਹਾਂ ਦੇ ਕੋਡ ਕੀ ਮਾਇਨੇ ਹੋ ਸਕਦੇ ਹਨ? ਜੇ ਹੁਣ ਤਕ ਤੁਹਾਡਾ ਧਿਆਨ ਇਸ 'ਤੇ ਨਹੀਂ ਗਿਆ ਤਾਂ ਤੁਸੀਂ ਬਹੁਤ ਹੀ ਮਹਤਵੱਪੂਰਨ ਜਾਣਕਾਰੀ ਤੋਂ ਅੰਜਾਨ ਹੋ। ਆਓ ਜਾਣਦੇ ਹਾਂ ਇਸ ਬਾਰੇ...
ਕਿੰਨੇ ਸਾਲ ਦੀ ਹੁੰਦੀ ਹੈ ਗੈਸ ਸਿਲੰਡਰ ਦੀ ਉਮਰ : ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜਦੋਂ ਸਿਲੰਡਰ ਦਾ ਨਿਰਮਾਣ ਹੁੰਦਾ ਹੈ ਤਾਂ ਹਰ ਸਿਲੰਡਰ 'ਤੇ ਉਸ ਦੀ ਐਕਸਪਾਇਰੀ ਡੇਟ ਪਾ ਦਿੱਤੀ ਜਾਂਦੀ ਹੈ ਜਿਵੇਂ ਕਿ ਹਰ ਤਰ੍ਹਾਂ ਦੀ ਖਾਣ-ਪੀਣ ਦੀਆਂ ਚੀਜ਼ਾਂ 'ਚ ਐਕਸਪਾਇਰੀ ਡੇਟ ਹੁੰਦੀ ਹੈ ਠੀਕ ਉਸੇ ਤਰ੍ਹਾਂ ਹੀ ਡੇਟ ਸਿਲੰਡਰ 'ਤੇ ਦਿੱਤੀ ਜਾਂਦੀ ਹੈ। ਤਾਂ ਇੱਥੇ ਤੁਹਾਨੂੰ ਦੱਸ ਦੇਈਏ ਕਿ ਹਰ ਸਿਲੰਡਰ ਦੀ ਉਮਰ 15 ਸਾਲ ਦੀ ਹੁੰਦੀ ਹੈ। ਯਾਨੀ ਜਦੋਂ ਗੈਸ ਸਿਲੰਡਰ ਦਾ ਨਿਰਮਾਣ ਹੁੰਦਾ ਹੈ ਤਾਂ ਉਹ ਉਸ ਤਰੀਕ ਤੋਂ 15 ਸਾਲ ਤਕ ਵੈਲਿਡ ਹੁੰਦਾ ਹੈ ਉਸ ਤੋਂ ਬਾਅਦ ਇਹ ਖ਼ਤਰੇ ਦੀ ਘੰਟੀ ਬਣ ਜਾਂਦਾ ਹੈ।
ਕਿਉਂ ਲਿਖੇ ਜਾਂਦੇ ਹਨ ਅਜਿਹੇ ਕੋਡ : ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕੋਡ ਲਿਖਣ ਦੀ ਕੀ ਲੋੜ ਹੈ। ਸਿੱਧੇ ਐਕਸਪਾਇਰੀ ਡੇਟ ਹੀ ਮੈਂਸ਼ਨ ਕਰ ਦੇਣਾ ਚਾਹੀਦਾ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਕੋਡਸ ਦਾ ਇਸਤੇਮਾਲ ਸਿਲੰਡਰ ਦੀ ਟੈਸਟਿੰਗ ਡੇਟ ਲਈ ਕੀਤਾ ਜਾਂਦਾ ਹੈ। ਮੰਨ ਲਓ ਕਿਸੇ ਸਿਲੰਡਰ 'ਤੇ ਬੀ 25 ਦਾ ਕੋਡ ਲਿਖਿਆ ਹੈ, ਜਿਸ ਦਾ ਅਰਥ ਇਹੀ ਹੈ ਕਿ ਉਸ ਸਿਲੰਡਰ ਨੂੰ ਸਾਲ 2025 ਦੇ ਅਪ੍ਰੈਲ, ਮਈ ਤੇ ਜੂਨ ਮਹੀਨੇ 'ਚ ਚੈੱਕ ਕੀਤਾ ਜਾਵੇਗਾ ਤਾਂ ਉਸ ਦੀ ਟੈਸਟਿੰਗ ਕੀਤੀ ਜਾਵੇਗੀ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਸਿਲੰਡਰ ਤੁਹਾਡੇ ਘਰ ਆਏ ਉਸ 'ਤੇ ਤੁਸੀਂ ਸਿਰਫ਼ ਸਾਲ ਦਾ ਕੋਡ ਦੇਖੋ।
ਗੈਸ ਸਿਲੰਡਰ ਨੂੰ ਕਿੰਨੇ ਟੈਸਟ ਤੋਂ ਲੰਘਣਾ ਹੁੰਦਾ ਹੈ : ਤੁਹਾਡੇ ਘਰ 'ਚ ਸਿਲੰਡਰ ਤੋਂ ਪਹਿਲਾਂ ਉਸ ਨੂੰ ਕਈ ਪ੍ਰੀਖਿਆਵਾਂ ਚੋਂ ਲੰਘਣਾ ਹੁੰਦਾ ਹੈ ਉਦੋਂ ਜਾ ਕੇ ਉਹ ਤੁਹਾਡੇ ਕੋਲ ਆਉਂਦਾ ਹੈ। ਜੀ ਹਾਂ, ਕਈ ਟੈਸਟ ਤੋਂ ਬਾਅਦ ਹੀ ਸਿਲੰਡਰ ਤੁਹਾਡੇ ਤਕ ਪਹੁੰਚਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਟੈਸਟਿੰਗ ਤੋਂ ਬਾਅਦ ਹੀ LPG ਗੈਸ ਸਿਲੰਡਰ BIS 3196 ਮਾਨਕ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾਂਦਾ ਹੈ। ਤੁਹਾਡੇ ਘਰ 'ਚ ਡਲਿਵਰੀ ਤੋਂ ਪਹਿਲਾਂ ਸਿਲੰਡਰ ਦੀ ਟੈਸਟਿੰਗ ਹੁੰਦੀ ਹੈ। 15 ਸਾਲ 'ਚ ਦੋ ਵਾਰ ਫਿਰ ਹਰ ਸਿਲੰਡਰ ਦੀ ਕਵਾਲਿਟੀ ਚੈਕ ਹੁੰਦੀ ਹੈ। ਪਹਿਲਾ ਟੈਸਟ 10 ਸਾਲ ਬਾਅਦ ਹੁੰਦਾ ਹੈ ਫਿਰ ਉਸ ਤੋਂ ਬਾਅਦ 5 ਸਾਲ ਬਾਅਦ ਦੁਬਾਰਾ ਟੈਸਟ ਕੀਤਾ ਜਾਂਦਾ ਹੈ।
ਅਸੀਂ ਕਿਵੇਂ ਚੈੱਕ ਕਰੀਏ ਸਿਲੰਡਰ ਦੀ ਉਮਰ : ਰਸੋਈ ਗੈਸ ਦੀ ਸਿਲੰਡਰ ਦੀ ਐਕਸਪਾਈਰੀ ਦੀ ਪਛਾਣ ਲਈ ਇਸ ਦੀ ਸਾਈਡ ਪੱਟੀਆਂ 'ਤੇ ਇਕ ਸਪੈਸ਼ਲ ਕੋਡ ਲਿਖਿਆ ਹੁੰਦਾ ਹੈ। ਹਰ ਸਿਲੰਡਰ ਦਾ ਕੋਡ ਵੱਖਰਾ ਹੁੰਦਾ ਹੈ। ਕੁਝ ਅਜਿਹਾ A 24, B 25, C 26, D 22 ਇੱਥੇ A, B, C ਤੇ D ਦਾ ਮਤਲਬ ਮਹੀਨੇ ਤੋਂ ਹੈ। A ਦਾ ਇਸਤੇਮਾਲ, ਜਨਵਰੀ, ਫਰਵਰੀ ਤੇ ਮਾਰਚ ਲਈ ਕੀਤਾ ਜਾਂਦਾ ਹੈ। B ਦਾ ਇਸੇਤਮਾਲ ਅਪ੍ਰੈਲ, ਮਈ ਤੇ ਜੂਨ ਲਈ ਕੀਤਾ ਜਾਂਦਾ ਹੈ। C ਦਾ ਇਸੇਤਮਾਲ ਜੁਲਾਈ, ਅਗਸਤ ਤੇ ਸਿਤੰਬਰ ਲਈ ਕੀਤਾ ਜਾਂਦਾ ਹੈ। D ਦਾ ਇਸੇਤਮਾਲ ਅਕਤੂਬਰ, ਨਵੰਬਰ ਤੇ ਦਸੰਬਰ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੋ ਅੰਕਾਂ ਵਾਲੇ ਨੰਬਰ ਜਿਸ ਸਾਲ ਚ ਸਿਲੰਡਰ ਦੀ ਟੈਸਟਿੰਗ ਹੋਣੀ ਹੈ, ਉਸ ਦੇ ਆਖਰੀ ਦੋ ਅੰਕ ਹੁੰਦੇ ਹਨ।