ਬਿਸ਼ਕੇਕ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁਧਵਾਰ ਨੂੰ ਅਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਕਰਕੇ ਪਿਛਲੇ ਸਾਲ ਵੁਹਾਨ ਸਿਖਰ ਬੈਠਕ ਦੌਰਾਨ ਬਣੀ ਸਹਿਮਤੀ 'ਤੇ ਅਮਲ ਸਣੇ ਵੱਖ-ਵੱਖ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੰਗਲਵਾਰ ਨੂੰ ਕਿਰਗਿਜ਼ ਰਾਜਧਾਨੀ 'ਚ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਬੈਠਕ 'ਚ ਹਿੱਸਾ ਲੈਣ ਪਹੁੰਚੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ''ਉਚ ਪਧਰੀ ਲੈਣ-ਦੇਣ ਦੀ ਰਫ਼ਤਾਰ ਨੂੰ ਜਾਰੀ ਰੱਖਦੇ ਹੋਏ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਐੱਸ.ਸੀ.ਓ. ਵਿਦੇਸ਼ ਮੰਤਰੀਆਂ ਦੀ ਬੈਠਤ 'ਚ ਬਿਸ਼ਕੇਕ 'ਚ ਮੁਲਾਕਾਤ ਕੀਤੀ।'' ਪਿਛਲੇ ਸਾਲ ਵੁਹਾਨ ਸਿਖਰ ਬੈਠਕ ਦੌਰਾਨ ਬਣੀ ਸਹਿਮਤੀ 'ਤੇ ਅਮਲ ਸਣੇ ਵੱਖ-ਵੱਖ ਦੋ-ਪੱਖੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਾਲੇ 27-28 ਅਪ੍ਰੈਲ ਦੇ ਵਿਚਾਲੇ ਹੋਈ ਵੁਹਾਨ ਸਿਖਰ ਗੱਲਬਾਤ ਨੂੰ ਮੋਟੇ ਤੌਰ 'ਤੇ 73 ਦਿਨ ਤਕ ਚੱਲੇ ਡੋਕਲਾਮ ਵਿਰੋਧੀ ਦੇ ਕਾਰਨ ਦੋ-ਪੱਖੀ ਸਬੰਧਾਂ 'ਚ ਆਈ ਦਰਾਰ ਤੋਂ ਬਾਅਦ ਰਿਸ਼ਤਿਆਂ ਨੂੰ ਵਾਪਸ ਪੱਟੜੀ 'ਤੇ ਲਿਆਉਣ ਲਈ ਜਾਣਿਆਂ ਜਾਂਦਾ ਹੈ। ਚੀਨੀ ਫ਼ੌਜੀਆਂ ਵਲੋਂ ਭਾਰਤੀ ਸਰਹੱਦ ਦੇ ਨੇੜੇ ਸੜਕ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ।