Saturday, November 23, 2024
 

ਰਾਸ਼ਟਰੀ

Lockdown : ਦਵਾਈ ਲਈ 300 ਕਿਲੋਮੀਟਰ ਤੱਕ ਚਲਾਇਆ ਸਾਈਕਲ

June 02, 2021 05:51 PM

ਕਰਨਾਟਕ : ਕਰਨਾਟਕ ’ਚ ਲਾਗੂ ਤਾਲਾਬੰਦੀ ਦਰਮਿਆਨ ਕੋਪਲੂ ਪਿੰਡ ਵਾਸੀ 45 ਸਾਲਾ ਆਨੰਦ ਨੇ ਸੰਘਰਸ਼ ਕਰਦੇ ਹੋਏ ਬੇਂਗਲੁਰੂ ਤੋਂ ਆਪਣੇ ਪੁੱਤਰ ਲਈ ਦਵਾਈ ਲਿਆਂਦੀ, ਉਸ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਦਰਅਸਲ 45 ਸਾਲ ਦੇ ਆਨੰਦ ਦੇ ਬੇਟੇ ਲਈ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ ਸਨ। ਇਸ ਦੇ ਚੱਲਦੇ ਆਨੰਦ ਆਪਣੇ ਪੁੱਤਰ ਦੀ ਦਵਾਈ ਲਿਆਉਣ ਲਈ 300 ਕਿਲੋਮੀਟਰ ਸਾਈਕਲ ਤੋਂ ਬੇਂਗਲੁਰੂ ਚਲੇ ਗਏ। ਇਸ ਦੌਰਾਨ ਉਨ੍ਹਾਂ ਨੂੰ 3 ਦਿਨ ਦਾ ਸਮਾਂ ਲੱਗਾ। ਉਨ੍ਹਾਂ ਨੇ ਪਿੰਡ ਦੇ ਕੁਝ ਬਾਈਕਸ ਨਾਲ ਵੀ ਸੰਪਰਕ ਕੀਤਾ ਪਰ ਤਾਲਾਬੰਦੀ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਮਨਾ ਕਰ ਦਿੱਤਾ। ਇਸ ਤੋਂ ਬਾਅਦ ਸਾਈਕਲ ਤੋਂ ਹੀ ਦਵਾਈ ਲਿਆਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਬੇਂਗਲੁਰੂ ਪਹੁੰਚਣ ਲਈ ਬਨੂੰਰ, ਮਾਲਵੱਲੀ, ਕਨਕਪੁਰਾ ਹੁੰਦੇ ਹੋਏ ਪਿੰਡ ਤੋਂ 300 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਬਾਰੇ ਜਾਣ ਕੇ ਆਲੇ-ਦੁਆਲੇ ਦੇ ਲੋਕ ਆਨੰਦ ਦੀ ਹਿੰਮਤ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।
ਇਕ ਰਿਪੋਰਟ ਮੁਤਾਬਕ ਆਨੰਦ ਨੂੰ ਹਰ ਦੋ ਮਹੀਨੇ ਵਿਚ ਆਪਣੇ ਪੁੱਤਰ ਦੇ ਇਲਾਜ ਲਈ ਦਵਾਈਆਂ ਲੈਣ ਲਈ ਨਿਮਹੰਸ ਬੇਂਗਲੁਰੂ ਜਾਣਾ ਪੈਂਦਾ ਹੈ। ਇੱਥੇ ਉਨ੍ਹਾਂ ਨੂੰ ਮੁਫ਼ਤ ਵਿਚ ਦਵਾਈਆਂ ਮਿਲ ਜਾਂਦੀਆਂ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁੱਤਰ ਲਈ ਦਵਾਈਆਂ ਦੀ ਇਕ ਵੀ ਖੁਰਾਕ ਨਾ ਛੱਡਣ, ਕਿਉਂਕਿ ਇਸ ਨਾਲ ਇਲਾਜ ਸਾਲਾਂ ਤੱਕ ਪ੍ਰਭਾਵਿਤ ਹੋ ਸਕਦਾ ਹੈ। ਇਸ ਵਜ੍ਹਾਂ ਤੋਂ ਆਨੰਦ ਨੇ ਤਾਲਾਬੰਦੀ ਦੇ ਚੱਲਦੇ ਕੋਈ ਸਾਧਨ ਨਾ ਮਿਲਣ ’ਤੇ ਆਪਣੀ ਪੁਰਾਣੀ ਸਾਈਕਲ ਤੋਂ ਸਫ਼ਰ ਤੈਅ ਕੀਤਾ।
ਜਾਣਕਾਰੀ ਮੁਤਾਬਕ ਆਨੰਦ ਕੁਲੀ ਦੇ ਰੂਪ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਨ੍ਹਾਂ ਦੇ ਪੁੱਤਰ ਭੈਰਸ਼ ਦਾ ਬੀਤੇ ਕਈ 10 ਸਾਲਾਂ ਤੋਂ ਬੇਂਗਲੁਰੂ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਪੁੱਤਰ ਦੀ ਦਵਾਈ ਵੀ ਬੇਂਗਲੁਰੂ ਵਿਚ ਮਿਲਦੀ ਹੈ। ਦਵਾਈ ਨਾ ਮਿਲਣ ’ਤੇ ਪੁੱਤਰ ਦੀ ਸਿਹਤ ਖਰਾਬ ਹੋ ਜਾਂਦੀ ਹੈ। ਆਨੰਦ 23 ਮਈ ਨੂੰ ਆਪਣੇ ਘਰ ਤੋਂ ਬੇਂਗਲੁਰੂ ਲਈ ਨਿਕਲੇ ਅਤੇ ਉੱਥੇ ਦਵਾਈ ਲੈ ਕੇ 26 ਮਈ ਦੀ ਸ਼ਾਮ ਨੂੰ ਵਾਪਸ ਪਰਤ ਆਏ।

 

Have something to say? Post your comment

 
 
 
 
 
Subscribe