Saturday, November 23, 2024
 

ਰਾਸ਼ਟਰੀ

ਅੰਗਰੇਜ਼ੀ ਦਵਾਈਆਂ ਦੀਆਂ ਕੰਪਨੀਆਂ ਲੁੱਟ ਮਚਾਉਂਦੀਆਂ ਹਨ : ਰਾਮਦੇਵ

May 31, 2021 10:04 AM

ਨਵੀਂ ਦਿੱਲੀ : ਐਲੋਪੈਥੀ ’ਤੇ ਬਿਆਨ ਨੂੰ ਲੈ ਕੇ ਡਾਕਟਰਾਂ ਦੇ ਨਿਸ਼ਾਨੇ ’ਤੇ ਆਏ ਬਾਬਾ ਰਾਮਦੇਵ ਨੇ ਐਤਵਾਰ ਕਿਹਾ ਕਿ ਮੈਂ ਆਪਣੇ ਬਿਆਨ ਲਈ ਮੁਆਫ਼ੀ ਮੰਗ ਚੁੱਕਿਆ ਹਾਂ ਅਤੇ ਬਿਆਨ ਨੂੰ ਵੀ ਵਾਪਸ ਲੈ ਲਿਆ ਹੈ। ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ’ਤੇ ਨਵੇਂ ਸਿਰਿਓਂ ਨਿਸ਼ਾਨਾ ਵਿੰਨ੍ਹਦਿਆਂ ਉਸ ਨੂੰ ਅੰਗਰੇਜ਼ਾਂ ਦਾ ਬਣਾਇਆ ਹੋਇਆ ਇਕ ਐੱਨ.ਜੀ.ਓ. ਦੱਸਿਆ। ਬਾਬਾ ਨੇ ਦੁਹਰਾਇਆ ਕਿ ਐਲੋਪੈਥੀ ’ਚ ਮਹਿੰਗੀਆਂ ਦਵਾਈਆਂ ਦਾ ਚੱਕਰਵਿਊ ਹੈ। ਫਾਰਮਾ ਇੰਡਸਟਰੀ ਲੁੱਟ ਮਚਾਉਂਦੀ ਹੈ। ਉਨ੍ਹਾਂ ਕਿਹਾ ਕਿ ਆਈ.ਐੱਮ.ਏ. ਦੇ ਮੁਖੀ ਅਤੇ ਜਨਰਲ ਸਕੱਤਰ ਨੂੰ ਬਰਤਰਫ ਕੀਤਾ ਜਾਏ। ਆਈ.ਐੱਮ.ਏ. ਦੇ ਡਾਕਟਰ ਅਸਭਿਅਕ ਢੰਗ ਨਾਲ ਗੱਲ ਕਰਦੇ ਹਨ। ਉਹ ਸਿਆਸਤ ’ਤੇ ਉਤਰ ਆਏ ਹਨ। ਆਈ.ਐੱਮ.ਏ. ਕੋਈ ਕਾਨੂੰਨੀ ਸੰਸਥਾ ਨਹੀਂ ਹੈ ਅਤੇ ਨਾ ਹੀ ਆਈ.ਐੱਮ.ਏ. ਕੋਲ ਕੋਈ ਰਿਸਰਚ ਸੈਂਟਰ ਹੈ। ਮੈਂ ਆਈ.ਐੱਮ.ਏ. ਦੀ ਕੋਈ ਮਾਣਹਾਨੀ ਨਹੀਂ ਕੀਤੀ ਸਗੋਂ ਆਈ.ਐੱਮ.ਏ. ’ਤੇ ਮੈਨੂੰ ਮਾਣਹਾਨੀ ਦਾ ਮੁਕੱਦਮਾ ਕਰਨਾ ਚਾਹੀਦਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਮੈਂ 90 ਫੀਸਦੀ ਡਾਕਟਰਾਂ ਦਾ ਸਤਿਕਾਰ ਕਰਦਾ ਹਾਂ ਪਰ ਕੁਝ ਡਾਕਟਰਾਂ ਨੇ ਲੁੱਟ ਮਚਾਈ ਹੋਈ ਹੈ।

 

Have something to say? Post your comment

 
 
 
 
 
Subscribe