ਮੋਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ ਅੱਜ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, ਜਿਸ ਵਿੱਚ ਜੂਝਦੇ ਹੋਏ 400 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸੇ ਸੰਘਰਸ਼ ਵਿੱਚ ਜੀਅ ਜਾਨ ਨਾਲ ਜੂਝਣ ਵਾਲਾ ਸੰਘਰਸ਼ਮਈ ਯੋਧਾ ਬਲਦੇਵ ਸਿੰਘ ਝੰਡੇਵਾਲਾ ਬਲਾਕ ਮੋਗਾ-1 ਦਾ ਸੀਨੀਅਰ ਮੀਤ ਪ੍ਰਧਾਨ ਅੱਜ ਤੋਂ 20 ਦਿਨ ਪਹਿਲਾਂ ਬੀਮਾਰ ਹੋਣ ਕਰਕੇ ਟਿਕਰੀ ਮੋਰਚੇ ਤੋਂ ਵਾਪਸ ਆਇਆ ਸੀ, ਜਿਸ ਦਾ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੋਇਆ ਇਹ ਕਿਸਾਨ ਆਖ਼ਿਰ ਕਾਲੇ ਕਾਨੂੰਨਾਂ ਦੀ ਭੇਂਟ ਚੜ੍ਹ ਗਿਆ।