ਰਵਿੰਦਰਾ ਜਡੇਜਾ ਨੇ ਸਾਂਝੀ ਕੀਤੀ ਤਸਵੀਰ
ਨਵੀਂ ਦਿੱਲੀ (ਏਜੰਸੀ): ਟੀਮ ਇੰਡੀਆ ਨੂੰ ਅਗਲੇ ਮਹੀਨੇ ਇੰਗਲੈਂਡ ਦੇ ਸਾਊਥੈਂਪਟਨ ’ਚ ਨਿੂਜ਼ੀਲੈਂਡ ਵਿਰੁਧ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਣਾ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇਸ ਮੈਚ ’ਚ ਖ਼ਾਸ ਜਰਸੀ ਪਾ ਕੇ ਮੈਦਾਨ ’ਚ ਉਤਰੇਗੀ। ਹਰਮਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੇ ਟਵਿੱਟਰ ’ਤੇ ਇਸ ਦੀ ਤਸਵੀਰ ਯਾਂਝੀ ਕੀਤੀ ਹੈ। ਟੀਮ ਇਸ ਮੈਦਾਨ ’ਚ ਰੇਟ੍ਰੋ ਜਰਸੀ ਪਾ ਕੇ ਉਤਰੇਗੀ। ਇਹ ਜਰਸੀ 90 ਦਹਾਕੇ ਦੀ ਯਾਦ ਦਿਵਾਉਂਦੀ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਜਡੇਜਾ ਨੇ ਲਿਖਿਆ, ‘ਰਿਵਾਇੰਡ ਟੂ 90 ਐਸ। ਇਸ ਵੀ ਨੇਕ ਸ਼ਵੈਟਰ ’ਤੇ ਨੀਲੇ ਰੰਗ ਦਾ ਬੈਰਡਰ ਹੈ। ਇਸ ’ਚ ਸੱਜੇ ਪਾਸੇ ਆਈਸੀਸੀ ਵਰਲਡ ਚੈਂਪੀਅਨਸ਼ਿਪ ਫ਼ਾਈਨਲ 2021 ਲਿਖਿਆ ਹੈ।
ਜ਼ਿਕਰਯੋਗ ਹੈ ਕਿ ਜੂਨ ਨੂੰ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ ਮੁੰਬਈ ’ਚ ਕੁਆਰੰਟਾਈਨ ਹੈ। ਖਿਡਾਰੀ ਜਿੰਮ ’ਚ ਜਾ ਕੇ ਪਸੀਨਾ ਕੱਢ ਰਹੇ ਹਨ। ਟਵਿੱਟਰ ’ਤੇ ਬੀਸੀਸੀਆਈ ਨੂੰ ਜਾਣਕਾਰੀ ਦਿਤੀ ਹੈ ਕਿ ਬੋਰਡ ਨੇ ਇਹ ਵੀ ਨਿਸ਼ਚਿਤ ਕੀਤਾ ਹੈ ਕਿ ਬ੍ਰਿਟੇਨ ਦੇ ਸਿਹਤ ਵਿਭਾਗ ਦੇ ਮਾਰਗਦਰਸ਼ਨ ’ਚ ਕ੍ਰਿਕਟਰਾਂ ਨੂੰ ਇੰਗਲੈਂਡ ’ਚ ਕੋਰੋਨਾ ਟੀਕੇ ਦੀ ਦੂਜੀ ਖ਼ੁਰਾਕ ਮਿਲੇਗੀ। ਸਰਕਾਰ ਦੁਆਰਾ 18 ਤੋਂ ਉਪਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਟੀਮ ਨੇ ਇੱਥੇ ਪਹਿਲੀ ਖ਼ੁਰਾਕ ਹੀ ਲੈ ਲਈ ਹੈ। ਦੂਸਰੀ ਖ਼ਖੁਰਾਕ ਬ੍ਰਿਟੇਨ ਦੇ ਸਿਹਤ ਵਿਭਾਗ ਦੁਆਰਾ ਦਿਤੀ ਜਾਵੇਗੀ।