ਨਵੀਂ ਦਿੱਲੀ : ਗਾਜ਼ੀਆਬਾਦ ਦੀ ਕੌਸ਼ੰਬੀ ਪੁਲਿਸ ਨੇ ਇੱਕ ਵਿਅਕਤੀ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਕਿਸਾਨਾਂ ਦੇ ਧਰਨੇ ਤੋਂ ਨਾਰਾਜ਼ ਚੱਲ ਰਹੇ ਵਿਅਕਤੀ ਨੇ ਰਾਕੇਸ਼ ਟਿਕੈਤ ਨੂੰ ਧਮਕੀ ਦਿੱਤੀ ਸੀ। ਦੋਸ਼ੀ ਕਿਸਾਨ ਆਗੂ ਦੀਆਂ ਗੱਲਾਂ ਤੋਂ ਅਸਹਿਮਤ ਸੀ। ਫੜੇ ਗਏ ਮੁਲਜ਼ਮ ਦਾ ਨਾਮ ਜਤਿੰਦਰ ਕੁਮਾਰ ਸਿੰਘ ਹੈ। ਇਹ ਵਿਅਕਤੀ ਜਨਕਪੁਰੀ ਦਾ ਵਸਨੀਕ ਹੈ ਅਤੇ ਪੇਸ਼ੇ ਤੋਂ ਇੰਜੀਨੀਅਰ ਹੈ। ਪੁਲਿਸ ਨੇ ਉਸਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ। ਚੱਲ ਰਹੇ ਕਿਸਾਨ ਅੰਦੋਲਨ ਤੋਂ ਨਾਰਾਜ਼ ਵਿਅਕਤੀ ਨੇ ਰਾਕੇਸ਼ ਟਿਕਟ ਨੂੰ ਧਮਕੀ ਦਿੱਤੀ ਸੀ। ਦੋਸ਼ੀ ਵਿਅਕਤੀ ਹੁਣ ਪੁਲਿਸ ਦੀ ਹਿਰਾਸਤ ਵਿੱਚ ਹੈ। ਪੁਲਿਸ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।
ਮੁਲਜ਼ਮ ਇੰਜੀਨੀਅਰ ਤੋਂ ਪੁੱਛਗਿੱਛ ਵਿੱਚ ਅਜੇ ਤੱਕ ਕੋਈ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੋਸ਼ੀ ਕਹਿ ਰਿਹਾ ਹੈ ਕਿ ਉਹ ਕਿਸਾਨ ਆਗੂ ਨਾਲ ਅਸਹਿਮਤ ਸੀ ਅਤੇ ਕਿਸਾਨ ਅੰਦੋਲਨ ਤੋਂ ਨਾਰਾਜ਼ ਸੀ, ਇਸ ਲਈ ਧਮਕੀ ਦਿੱਤੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ, ਓਦੋ ਤੱਕ ਅੰਦੋਲਨ ਨੂੰ ਕਿਸੇ ਵੀ ਕੀਮਤ ’ਤੇ ਵਾਪਿਸ ਨਹੀਂ ਲਿਆ ਜਾਵੇਗਾ।