ਟੋਰਾਂਟੋ : ਕੈਨੇਡਾ ’ਚ ਜਿੱਥੇ ਕੋਰੋਨਾ ਵੈਕਸੀਨ ਦਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ, ਉੱਥੇ ਐਸਟ੍ਰਾਜ਼ੈਨੇਕਾ ਕੰਪਨੀ ਦੇ ਟੀਕੇ ਨਾਲ ਬਲੱਡ ਕਲੌਟਿੰਗ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਸਾਰ ਦੇਸ਼ ਵਿੱਚ ਕਈ ਮੌਤਾਂ ਵੀ ਬਲੱਡ ਕਲੌਟਿੰਗ ਨਾਲ ਹੋ ਚੁੱਕੀਆਂ ਹਨ। ਤਾਜ਼ਾ ਮਾਮਲਾ ਉਨਟਾਰੀਓ ਸੂਬੇ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਬਲੱਡ ਕਲੌਟਿੰਗ ਨਾਲ ਪਹਿਲੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਨਟਾਰੀਓ ਦੇ ਇਸ ਸ਼ਖਸ ਨੇ ਅਪ੍ਰੈਲ ਮਹੀਨੇ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਟੀਕਾ ਲਗਵਾਇਆ ਸੀ।
ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਉਨਟਾਰੀਓ ਦੀ ਐਸੋਸੀਏਟ ਚੀਫ਼ ਮੈਡੀਕਲ ਅਫ਼ਸਰ ਡਾ. ਬਾਰਬਰਾ ਯਾਫ਼ੇ ਨੇ ਕਿਹਾ ਕਿ ਸਾਨੂੰ ਬਦਕਿਸਮਤੀ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਸੂਬੇ ਵਿੱਚ ਬਲੱਡ ਕਲੌਟਿੰਗ ਨਾਲ ਪਹਿਲੀ ਮੌਤ ਹੋ ਗਈ ਹੈ।