ਵਾਸ਼ਿੰਗਟਨ : ਗਲੋਬਲ ਪੱਧਰ ’ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਇਸ ਵਾਇਰਸ ਦੀ ਉਤਪੱਤੀ ਬਾਰੇ ਪਤਾ ਲਗਾਉਣ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਕੋਰੋਨਾ ਚੀਨ ਦਾ ਮਨੁੱਖ ਵੱਲੋਂ ਤਿਆਰ ਕੀਤਾ ਗਿਆ ਵਾਇਰਸ ਹੋ ਸਕਦਾ ਹੈ। ਇਹ ਗੱਲ ਹੌਲੀ-ਹੌਲੀ ਪੁਖ਼ਤਾ ਹੁੰਦੀ ਜਾ ਰਹੀ ਹੈ। ਪਹਿਲਾਂ ਆਸਟ੍ਰੇਲੀਆਈ ਮੀਡੀਆ ਨੇ ਚੀਨ ਵਿਚ 2015 ਵਿਚ ਕੋਰੋਨਾ ’ਤੇ ਅਧਿਐਨ ਹੋਣ ਦਾ ਦਾਅਵਾ ਕੀਤਾ ਸੀ। ਹੁਣ ਅਮਰੀਕੀ ਮੀਡੀਆ ਨੇ ਆਪਣੀ ਰਿਪੋਰਟ ਵਿਚ ਵਾਇਰਸ ਸੰਬੰਧੀ ਵੱਡਾ ਖੁਲਾਸਾ ਕੀਤਾ ਹੈ। ਅਮਰੀਕੀ ਅਖ਼ਬਾਰ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਚੀਨ ਨੇ ਦੁਨੀਆ ਅਤੇ ਵਿਸ਼ਵ ਸਿਹਤ ਸੰਗਠਨ ਤੋਂ ਬਹੁਤ ਸਾਰੀ ਜਾਣਕਾਰੀ ਲੁਕੋਈ ਹੈ।
ਰਿਪੋਰਟ ਮੁਤਾਬਕ ਚੀਨ ਨੇ ਡਬਲਊ.ਐੱਚ.ਓ. ਨੂੰ ਦੱਸਿਆ ਸੀ ਕਿ ਵੁਹਾਨ ਵਿਚ ਕੋਰੋਨਾ ਦਾ ਪਹਿਲਾ ਕੇਸ 8 ਦਸੰਬਰ, 2019 ਨੂੰ ਮਿਲਿਆ ਸੀ। ਜਦਕਿ ਵਾਇਰਸ ਤੋਂ ਇਨਫੈਕਸ਼ਨ ਦਾ ਪਹਿਲਾ ਮਾਮਲਾ ਇਸ ਦੇ ਇਕ ਮਹੀਨਾ ਪਹਿਲਾਂ ਹੀ ਸਾਹਮਣੇ ਗਿਆ ਸੀ। ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਦੇ 3 ਖੋਜੀਆਂ ਨੂੰ ਨਵੰਬਰ 2019 ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬੀਮਾਰੀ ਦੌਰਾਨ ਤਿੰਨ ਡਾਕਟਰਾਂ ਵਿਚ ਕੋਰੋਨਾ ਦੇ ਲੱਛਣ ਦੇਖੇ ਗਏ ਸਨ। ਇਸ ਮਗਰੋਂ ਵੁਹਾਨ ਦੀ ਲੈਬ ਤੋਂ ਵਾਇਰਸ ਦੇ ਲੀਕ ਹੋਣ ਦਾ ਸ਼ੱਕ ਵੱਧ ਗਿਆ ਹੈ।
ਰਿਪੋਰਟ ਵਿਚ ਬੀਮਾਰ ਪਏ ਖੋਜੀਆਂ ਦੀ ਗਿਣਤੀ, ਸਮਾਂ ਅਤੇ ਉਹਨਾਂ ਦੇ ਲੱਛਣ ਵੀ ਦੱਸੇ ਗਏ ਹਨ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਰਿਪੋਰਟ ਉਹਨਾਂ ਦੇ ਇਕ ਅੰਤਰਰਾਸ਼ਟਰੀ ਪਾਰਟਨਰ ਨੇ ਉੁਪਲਬਧ ਕਰਾਈ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹੋ ਸਕਦਾਹੈ ਕਿ ਵੁਹਾਨ ਲੈਬ ਦੇ ਡਾਕਟਰ ਖੋਜ ਕਰਦੇ ਸਮੇਂ ਬੀਮਾਰ ਹੋਏ ਹੋਣ। ਸਾਨੂੰ ਇਸ ਬਾਰੇ ਵਿਚ ਸਟੀਕ ਜਾਣਕਾਰੀ ਮਿਲੀ ਸੀ। ਕੁਝ ਸਮਾਂ ਪਹਿਲਾਂ ਕੋਰੋਨਾ ਵਾਇਰਸ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੋਟੀ ਦੇ ਮੈਡੀਕਲ ਸਲਾਹਕਾਰ ਐਨਥਨੀ ਫੌਸੀ ਦਾ ਬਿਆਨ ਵੀ ਸਾਹਮਣੇ ਆਇਆ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਨਹੀਂ ਮੰਨਦੇ ਕਿ ਇਹ ਵਾਇਰਸ ਆਪਣੇ ਆਪ ਪੈਦਾ ਹੋ ਸਕਦਾ ਹੈ। ਇਸ ਦੀ ਜਾਂਚ ਹੋਣੀਚਾਹੀਦੀ ਹੈ।
ਕਈ ਦੇਸ਼ ਡਬਲਊ.ਐੱਚ.ਓ. ਤੋਂ ਕੋਰੋਨਾ ਵਾਇਰਸ ਦਾ ਚੀਨੀ ਲੈਬ ਨਾਲ ਸੰਬੰਧ ਹੋਣ ਦੀ ਸੁਤੰਤਰ ਜਾਂਚ ਕਰਾਉਣ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਜਨਵਰੀ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਕ ਫੈਕਟ ਸ਼ੀਟ ਜਾਰੀ ਕੀਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਵੁਹਾਨ ਲੈਬ ਦੇ ਖੋਜੀਆਂ ਵਿਚ ਕੋਰੋਨਾ ਦੇ ਲੱਛਣ ਦੇਖੇ ਗਏ ਸਨ।
ਦਾਅਵਾ ਸੱਚ ਹੋਣ ਦੇ ਪੱਕੇ ਸਬੂਤ
ਅਮਰੀਕੀ ਮੀਡੀਆ ਦੀ ਇਸ ਰਿਪੋਰਟ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ ਜਨਤਕ ਤੌਰ ’ਤੇ ਕੋਰੋਨਾ ਨੂੰ ’ਚੀਨੀ ਵਇਰਸ’ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਚੀਨ ਦੀ ਲੈਬ ਵਿਚ ਤਿਆਰ ਕੀਤਾ ਗਿਆ ਅਤੇ ਇਸ ਕਾਰਨ ਦੁਨੀਆ ਦਾ ਹੈਲਥ ਸੈਕਟਰ ਤਬਾਹ ਹੋ ਰਿਹਾ ਹੈ। ਕਈ ਦੇਸ਼ਾਂ ਦੀ ਇਕੋਨੌਮੀ ਇਸ ਨੂੰ ਸੰਭਾਲ ਨਹੀਂ ਪਾਵੇਗੀ। ਟਰੰਪ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਅਮਰੀਕੀ ਖੁਫੀਆ ਏਜੰਸੀਆਂ ਕੋਲ ਇਸ ਦੇ ਸਬੂਤ ਹਨ ਅਤੇ ਸਮਾਂ ਆਉਣ ’ਤੇ ਇਹ ਦੁਨੀਆ ਦੇ ਸਾਹਮਣੇ ਰੱਖੇ ਜਾਣਗੇ।
ਫਿਲਹਾਲ ਟਰੰਪ ਚੋਣਾਂ ਹਾਰ ਗਏ ਅਤੇ ਬਾਈਡੇਨ ਪ੍ਰਸ਼ਾਸਨ ਨੇ ਹੁਣ ਤੱਕ ਇਸ ਬਾਰੇ ਵਿਚ ਜਨਤਕ ਤੌਰ ’ਤੇ ਕੁਝ ਨਹੀਂ ਕਿਹਾ। ਭਾਵੇਂਕਿ ਬਲੂਮਬਰਗ ਨੇ ਪਿਛਲੇ ਦਿਨੀਂ ਇਕ ਰਿਪੋਰਟ ਵਿਚ ਇਸ ਵੱਲ ਇਸ਼ਾਰਾ ਕੀਤਾ ਸੀ ਕਿ ਅਮਰੀਕਾ ਇਸ ਮਮਲੇ ਵਿਚ ਬਹੁਤ ਤੇਜ਼ੀ ਅਤੇ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ।