Saturday, November 23, 2024
 
BREAKING NEWS

ਰਾਸ਼ਟਰੀ

ਸੁਖਬੀਰ ਬਾਦਲ ਦੀ ਬੇਟੀ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

May 20, 2019 08:10 PM

ਵੋਟ ਪਾਉਣ ਸਮੇਂ ਸੂਟ 'ਤੇ ਲੱਗਾ ਸੀ ਅਕਾਲੀ ਦਲ ਦਾ ਬਿੱਲਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੋਟੀ ਧੀ ਗੁਰਲੀਨ ਕੌਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਲਈ ਚੋਣ ਕਮਿਸ਼ਨ ਨੇ ਨੋਟਿਸ ਭੇਜਿਆ ਹੈ। ਗੁਰਲੀਨ ਨੇ ਪਹਿਲੀ ਵਾਰ ਵੋਟ ਪਾਈ ਸੀ। ਲੋਕ ਸਭਾ ਚੋਣਾਂ 2019 ਦੇ ਅੰਤਮ ਗੇੜ ਲਈ ਐਤਵਾਰ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। ਗੁਰਲੀਨ ਨੇ ਬਠਿੰਡਾ ਲੋਕ ਸਭਾ ਸੀਟ 'ਤੇ ਪਹਿਲੀ ਵਾਰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਚੋਣ ਅਧਿਕਾਰੀ ਨੇ ਦਸਿਆ ਕਿ ਗੁਰਲੀਨ ਜਦੋਂ ਵੋਟ ਪਾਉਣ ਲਈ ਵੋਟਿੰਗ ਕੇਂਦਰ 'ਚ ਪੁੱਜੀ ਤਾਂ ਉਸ ਦੇ ਸੂਟ 'ਤੇ ਅਕਾਲੀ ਦਲ ਦਾ ਬਿੱਲਾ ਲਗਿਆ ਹੋਇਆ ਸੀ। ਗੁਰਲੀਨ ਨੇ ਬਠਿੰਡਾ ਦੇ ਪੋਲਿੰਗ ਬੂਥ ਨੰਬਰ-136 'ਚ ਅਪਣੀ ਵੋਟ ਪਾਈ। ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਗੁਰਲੀਨ ਕੌਰ ਦੇ ਵੋਟ ਪਾਉਣ ਸਮੇਂ ਸੂਟ 'ਤੇ ਲੱਗੇ ਬਿੱਲੇ ਦੀ ਇਕ ਵੀਡੀਉ ਜਾਰੀ ਹੋਈ ਸੀ। ਇਸੇ ਵੀਡੀਉ ਦੇ ਆਧਾਰ 'ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ।
ਚੋਣ ਅਧਿਕਾਰੀ ਨੇ ਦਸਿਆ ਕਿ ਜਵਾਬ ਆਉਣ ਤੋਂ ਬਾਅਦ ਇਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿਤੀ ਜਾਵੇਗੀ। ਚੋਣ ਕਮਿਸ਼ਨ ਆਪਣੇ ਹਿਸਾਬ ਨਾਲ ਬਣਦੀ ਕਾਰਵਾਈ ਕਰੇਗਾ।

 

Have something to say? Post your comment

Subscribe