Saturday, November 23, 2024
 

ਰਾਸ਼ਟਰੀ

10ਵੀਂ ਤੇ 12ਵੀਂ ਦੇ ਕੰਪਾਰਟਮੈਂਟ ਪ੍ਰੀਖਿਆਰਥੀਆਂ ਲਈ ਅਹਿਮ ਖ਼ਬਰ

May 20, 2019 07:14 PM

ਚੰਡੀਗੜ੍ਹ :  CBSE ਬੋਰਡ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਮਈ ਦੇ ਪਹਿਲੇ ਹਫ਼ਤੇ ਹੀ 10ਵੀਂ ਤੇ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਸੀ। ਇਸ ਲਈ ਹੁਣ ਕੰਪਾਰਟਮੈਂਟ ਇਮਤਿਹਾਨ ਵੀ ਜਲਦੀ ਹੀ ਸ਼ੁਰੂ ਕਰ ਦਿੱਤੇ ਜਾਣਗੇ। ਹੁਣ ਤਕ ਕੰਪਾਰਟਮੈਂਟ ਜੁਲਾਈ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਕਰਵਾਏ ਜਾਂਦੇ ਸੀ, ਪਰ ਇਸ ਸਾਲ 2 ਜੁਲਾਈ ਤੋਂ ਹੀ ਕੰਪਾਰਟਮੈਂਟ ਪ੍ਰੀਖਿਆਵਾਂ ਲੈ ਲਈਆਂ ਜਾਣਗੀਆਂ। ਇਸ ਸਬੰਧੀ ਬੋਰਡ ਦੀ ਅਧਿਕਾਰਿਕ ਵੈਬਸਾਈਟ 'ਤੇ ਜਲਦੀ ਹੀ ਡੇਟਸ਼ੀਟ ਜਾਰੀ ਕਰ ਦਿੱਤੀ ਜਾਵੇਗੀ। CBSE ਵੱਲੋਂ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀਆਂ ਲਿਸਟਾਂ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਕੂਲਾਂ ਨੂੰ http://cbse.nic.in/newsite/reg2018.html ਲਿਕ 'ਤੇ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਲਿਸਟ ਅਪਲੋਡ ਕਰਨ ਲਈ ਕਿਹਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਰਫ ਐਫੀਲਿਏਟਿਡ ਸਕੂਲ, ਜਿਨ੍ਹਾਂ ਕੋਲ ਐਫੀਲਿਏਸ਼ਨ ਨੰਬਰ, ਯੂਜ਼ਰ ਆਈਡੀ ਤੇ ਪਾਸਵਰਡ ਹੈ, ਉਹੀ ਆਨਲਾਈਨ ਲਿਸਟਾਂ ਸਬਮਿਟ ਕਰ ਸਕਦੇ ਹਨ। ਕੰਪਾਰਟਮੈਂਟ ਦਾ ਇਮਤਿਹਾਨ ਦੇਣ ਵਾਲੇ ਵਿਦਿਆਰਥੀ ਆਪਣੇ ਸਕੂਲਾਂ ਨਾਲ ਸੰਪਰਕ ਕਰ ਲੈਣ ਤਾਂ ਕਿ ਕਿਸੇ ਦਾ ਪੇਪਰ ਛੁੱਟ ਨਾ ਜਾਏ, ਕਿਉਂਕਿ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਪੇਪਰ ਦੇਣ ਦਿੱਤਾ ਜਾਵੇਗਾ, ਜਿਨ੍ਹਾਂ ਦੇ ਨਾਂ ਲਿਸਟਾਂ ਵਿੱਚ ਭੇਜੇ ਜਾਣਗੇ। ਇਮਤਿਹਾਨ ਦੇਣ ਲਈ ਵਿਦਿਆਰਥੀਆਂ ਦੇ ਐਡਮਿਟ ਕਾਰਡ ਜੂਨ ਦੇ ਤੀਜੇ ਹਫ਼ਤੇ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

 

Have something to say? Post your comment

 
 
 
 
 
Subscribe