Friday, November 22, 2024
 

ਆਸਟ੍ਰੇਲੀਆ

ਆਸਟਰੇਲੀਆ ਵਿਚ ਵੱਖ ਵੱਖ ਕੰਮਾਂ ਦੇ ਮਾਹਿਰ ਕਾਮਿਆਂ ਦੀ ਗਿਣਤੀ ਵਿਚ ਭਾਰੀ ਕਮੀ

May 22, 2021 05:19 PM

ਆਸਟਰੇਲੀਆ (ਏਜੰਸੀਆਂ) : ਆਸਟ੍ਰੇਲੀਆ ਅੰਦਰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਛੋਟ ਦਿੱਤੇ ਜਾਣ ਤੋਂ ਬਾਅਦ ਅਲੱਗ ਅਲੱਗ ਕੰਮਾਂ ਦੇ ਮਾਹਿਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਵਿੱਚ ਸਭ ਤੋਂ ਪ੍ਰਭਾਵਿਤ ਖੇਤਰ -ਹੋਟਲ, ਰੈਸਟੌਰੈਂਟ ਆਦਿ ਵਾਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਕਿ ਬੈਰ੍ਹਿਆਂ, ਮੈਨੇਜਰਾਂ, ਸ਼ੈਫਾਂ, ਬਾਰ-ਟੈਂਡਰਾਂ ਆਦਿ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਮੌਜੂਦਾ ਸਮਿਆਂ ਦੇ ਆਂਕੜਿਆਂ ਤੋਂ ਜਾਹਿਰ ਹੈ ਕਿ ਆਸਟ੍ਰੇਲੀਆਈ ਹਾਸਪਿਟੈਲਿਟੀ ਸੈਕਟਰ ਦੁਆਰਾ 46, 000 ਅਜਿਹੀਆਂ ਜਾਬਾਂ ਦੀ ਮਸ਼ਹੂਰੀ ਆਨਲਾਈਨ ਕੀਤੀ ਗਈ ਹੈ ਪਰੰਤੂ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਅਸਲ ਵਿੱਚ ਇਸ ਖੇਤਰ ਵਿੱਚ ਕਮੀਆਂ ਉਕਤ ਆਂਕੜਿਆਂ ਤੋਂ ਗਿਣਤੀ ਵਿੱਚ ਕਿਤੇ ਜ਼ਿਆਦਾ ਹਨ। ਅਤੇ ਇਸ ਖੇਤਰ ਵਿਚਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਲੱਖਾਂ ਵਿੱਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਉਕਤ ਖੇਤਰ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਵੀ ਭਾਰੀ ਗਿਣਤੀ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਹੁਣ ਜਦੋਂ ਕਿ ਫੈਡਰਲ ਸਰਕਾਰ ਨੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਉਪਰੋਂ 40 ਘੰਟਿਆਂ ਦਾ ਪੰਦਰ੍ਹਵਾੜੇ ਵਾਲੀ ਸੀਮਾ ਵਿੱਚ ਕੁੱਝ ਢਿੱਲ ਦਿੱਤੀ ਹੈ ਤਾਂ ਇਸ ਨਾਲ ਕੁੱਝ ਰਾਹਤ ਮਿਲਣ ਦੀ ਉਮੀਦ ਵੀ ਦਿਖਾਈ ਦੇ ਰਹੀ ਹੈ ਅਤੇ ਇਸ ਵਾਸਤੇ ਕੋਵਿਡ-19 ਪੈਨਡੈਮਿਕ ਈਵੈਂਟ ਵੀਜ਼ਾ ਵੀ ਸਰਕਾਰ ਵੱਲੋਂ ਸ਼ਾਮਿਲ ਕਰ ਲਿਆ ਗਿਆ ਹੈ ਜਿਸ ਦਾ ਕਿ ਅੰਤਰ ਰਾਸ਼ਟਰੀ ਵਿਦਿਆਰਥੀ ਵਰਗ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਲਈ ਅਜਿਹੇ ਵਿਦਿਆਰਥੀ ਜਿਨ੍ਹਾਂ ਦਾ ਵੀਜ਼ਾ 28 ਦਿਨ ਪਹਿਲਾਂ ਖ਼ਤਮ ਹੋਇਆ ਸੀ ਅਤੇ ਜਾਂ ਫੇਰ ਅਗਲੇ 90 ਦਿਨਾਂ ਵਿੱਚ ਖ਼ਤਮ ਹੋਣ ਜਾ ਰਿਹਾ ਹੈ ਤਾਂ ਅਜਿਹੇ ਵੀਜ਼ਾ ਧਾਰਕਾਂ ਨੂੰ ਆਰਜ਼ੀ ਵੀਜ਼ੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe