ਗਾਜ਼ਾ: ਇਜ਼ਰਾਈਲ (Israel) ਨੇ ਵੀਰਵਾਰ ਦੇਰ ਰਾਤ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੁਰੱਖਿਆ ਮੰਤਰੀ ਮੰਡਲ ਨੇ ਗਾਜ਼ਾ ਵਿਚ ਯੁੱਧਵਿਰਾਮ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਜ਼ਰਾਈਲ (Israel) ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਸੁਰੱਖਿਆ ਕੈਬਨਿਟ ਨੇ ਅੱਜ ਸ਼ਾਮ ਨੂੰ ਗਾਜ਼ਾ ਪੱਟੀ ਵਿੱਚ ਅਗਲੇਰੀ ਕਾਰਵਾਈ ਬਾਰੇ ਫੈਸਲਾ ਲੈਣ ਲਈ ਮੀਟਿੰਗ ਕੀਤੀ। ਮੰਤਰੀਆਂ ਨੇ ਬਿਨਾਂ ਸ਼ਰਤ ਗੋਲੀਬੰਦੀ ਲਈ ਮਿਸਰ ਦੀ ਪਹਿਲ ਨੂੰ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ ਹੈ ਅਤੇ ਇਕ ਘੰਟਾ ਬਾਅਦ ਲਾਗੂ ਹੋ ਜਾਣਗੇ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਉੱਚ ਪੱਧਰੀ ਸੁਰੱਖਿਆ ਕੈਬਨਿਟ ਵਿੱਚ ਮੰਤਰੀਆਂ ਨੇ ਸਰਬਸੰਮਤੀ ਨਾਲ ਗਾਜ਼ਾ ਵਿੱਚ ਯੁੱਧਵਿਰਾਮ ਦੇ ਹੱਕ ਵਿੱਚ ਵੋਟ ਦਿੱਤੀ।