Saturday, November 23, 2024
 

ਰਾਸ਼ਟਰੀ

ਬੇਅਦਬੀ ਕਾਂਡ : ਸੁਖਬੀਰ ਬਾਦਲ ਨੇ ਦੋਸ਼ਾਂ ਦੇ ਮੰਗੇ ਸਬੂਤ ਤਾਂ ਸਿੱਧੂ ਨੇ ਜਵਾਬ ਵਿਚ ਪੇਸ਼ ਕੀਤੀ ਇਹ ਵੀਡੀਓ

May 16, 2021 01:25 PM

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਮਗਰੋਂ ਚੱਲੇ ਘਟਨਾਕਰਮ ਤੋਂ ਬਾਅਦ ਹੁਣ ਬਰਗਾੜੀ ਅਤੇ ਕੋਟਕਪੂਰਾ ਕਾਂਡ 'ਤੇ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਜੇ ਉਨ੍ਹਾਂ ਕੋਲ ਕੋਈ ਸਬੂਤ ਹਨ ਤਾਂ ਉਹ ਲੋਕਾਂ ਸਾਹਮਣੇ ਪੇਸ਼ ਕਿਉਂ ਨਹੀਂ ਕਰਦੇ। ਇਸ ਚੁਣੌਤੀ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਉਨ੍ਹਾਂ ਰਣਜੀਤ ਸਿੰਘ ਕਮਿਸ਼ਨ ਦੁਆਰਾ ਜਾਰੀ ਕੀਤੀ ਇਕ ਰਿਪੋਰਟ ਪੇਸ਼ ਕੀਤੀ ਹੈ। ਇਹ ਵੀਡੀਓ ਸਤੰਬਰ 2018 ਦੀ ਹੈ, ਜਦੋਂ ਸਿੱਧੂ ਨੇ ਪ੍ਰੈਸ ਕਾਨਫਰੰਸ ਦੇ ਸਾਹਮਣੇ ਇਹ ਸਬੂਤ ਪੇਸ਼ ਕੀਤੇ। ਇਸ ਵੀਡੀਓ ਨੂੰ ਜਾਰੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਤੁਸੀਂ ਦੋਸ਼ੀ ਹੋ, ਪਰ ਤੁਹਾਨੂੰ ਬਚਾਇਆ ਜਾ ਰਿਹਾ ਹੈ। ਮਹੱਤਵਪੂਰਣ ਗੱਲ ਕਿ ਇਸ ਮਾਮਲੇ 'ਤੇ ਨਵਜੋਤ ਸਿੰਘ ਸਿੱਧੂ ਲਗਾਤਾਰ ਬਾਦਲਾਂ 'ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ 'ਚ ਬਚਾਉਣ ਲਈ ਆਪਣੀ ਸਰਕਾਰ ਦਾ ਵੀ ਘਿਰਾਓ ਕਰਦੇ ਹਨ ਅਤੇ ਸਰਕਾਰ 'ਤੇ ਮਿਲੀਭੁਗਤ ਹੋਣ ਦੇ ਦੋਸ਼ ਵੀ ਲਗਾਉਂਦੇ ਹਨ।

Click on video 👇

 

Have something to say? Post your comment

 
 
 
 
 
Subscribe