Sunday, April 06, 2025
 
BREAKING NEWS

ਕਾਰੋਬਾਰ

ਆਈ.ਓ.ਸੀ ਨੇ ਜੈਟ ਏਰਅਵੇਜ਼ ਨੂੰ ਈਂਧਨ ਦੀ ਸਪਲਾਈ ਫ਼ਿਰ ਸ਼ੁਰੂ ਕੀਤੀ

April 05, 2019 11:22 PM

ਮੁੰਬਈ, 5 ਅਪ੍ਰੈਲ: ਜਨਤਕ ਖੇਤਰ ਦੀ ਇੰਡੀਅਨ ਆਇਤ ਕਾਰਪੋਰੇਸ਼ਨ (ਆਈ.ਓ.ਸੀ) ਨੇ ਨਕਦੀ ਸੰਕਟ ਨਾਲ ਝੂਜ ਰਹੀ ਜੈਟ ਏਅਰਵੇਜ਼ ਦੀ ਸ਼ੁਕਰਵਾਰ ਨੂੰ ਈਂਧਨ ਦੀ ਸਪਲਾਈ ਫ਼ਿਰ ਤੋਂ ਸ਼ੁਰੂ ਕਰ ਦਿਤੀ। ਇਸਤੋਂ ਪਹਿਲਾਂ ਸ਼ੁਕਰਵਾਰ ਦੁਪਹਿਰ ਨੂੰ ਈਂਧਨ ਬਕਾਇਆ ਦਾ ਭੁਗਤਾਨ ਨਹੀਂ ਮਿਲਣ ਕਾਰਨ ਏਅਰਲਾਈਨ ਨੂੰ ਈਂਧਨ ਦੀ ਸਪਲਾਈ ਰੋਕ ਦਿਤੀ ਸੀ। 
ਇਕ ਸੂਤਰ ਨੇ ਦਸਿਆ ਕਿ ਆਈ.ਓ.ਸੀ ਨੇ ਸ਼ੁਕਰਵਾਰ ਦੁਪਹਿਰ 12 ਵਜੇ ਈਂਧਨ ਦੀ ਸਪਲਾਈ ਰੋਕ ਦਿਤੀ ਸੀ। ਏਅਰਲਾਈਨ ਵਲੋਂ ਭੁਗਤਾਨ ਦਾ ਭਰੋਸਾ ਦੇਣ ਮਗਰੋਂ ਸ਼ਾਮ ਪੰਜ ਵਜੇ ਈਂਧਨ ਸਪਲਾਈ ਫ਼ਿਰ ਤੋਂ ਸ਼ੁਰੂ ਕਰ ਦਿਤੀ ਗਈ ਹੈ। ਦੁਪਹਿਰ ਨੂੰ ਆਈ.ਓ.ਸੀ ਵਲੋਂ ਈਂਧਨ ਦੀ ਸਪਲਾਈ ਰੋਕਣ ਨਾਲ ਵੱਖ-ਵੱਖ ਹਵਾਈ ਅਡਿਆਂ 'ਤੇ ਏਅਰਲਾਈਨ ਦੇ ਪਰੀਚਾਲਣ ਵਿਚ ਮੁਸ਼ਕਲਾਂ ਆਇਆਂ। ਭਾਰਤੀ ਸਟੇਟ ਬੈਂਕ (Âੈਸ.ਬੀ.ਆਈ) ਦੀ ਅਗਵਾਈ ਵਾਲਾ ਬੈਂਕਾਂ ਦਾ ਗਠਜੋੜ ਕਰਜ਼ ਪੁਨਰਗਠਨ ਯੋਜਨਾ ਤਹਿਤ ਜੈਟ ਏਅਰਵੇਜ਼ ਦੇ  ਪ੍ਰਬੰਧਨ ਦਾ ਕੰਟ੍ਰੋਲ ਅਪਣੇ ਹੱਥ ਵਿਚ ਲੈਣ ਜਾ ਰਿਹਾ ਹੈ।  ਏਅਰਲਾਈਨ ਨੇ 26 ਜਹਾਜ਼ਾਂ ਦੇ ਬੇੜੇ ਨਾਲ ਅਪਣੀ ਉਡਾਣਾਂ ਦੀ ਗਿਣਤੀ ਵਿਚ ਭਾਰੀ ਕਟੌਤੀ ਕੀਤੀ ਹੈ। 
ਜੈਟ ਏਅਰਵੇਜ਼ ਦੇ ਡਾਇਰੈਕਟਰ ਮੰਡਲ ਨੇ 25 ਮਾਰਚ ਨੂੰ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਨੂੰ ਗਠਜੋੜ ਦੀ ਨਿਪਟਾਰਾ ਯੋਜਨਾ ਨੂੰ ਮੰਜ਼ੂਰੀ ਦਿਤੀ ਸੀ, ਜਿਸਦੇ ਤਹਿਤ ਬੈਂਕਾਂ ਨੇ ਏਅਰਲਾਇਨ ਵਿਚ 1500 ਕਰੋੜ ਰੁਪਏ ਦਾ ਆਪਾਤ ਕੋਸ਼ ਦੇਣ ਦੀ ਗੱਲ ਕਹੀ ਸੀ। ਹਾਲਾਂਕਿ, ਹੁਣ ਤਕ ਏਅਰਲਾਇਨ ਨੂੰ ਇਹ ਕੋਸ਼ ਨਹੀਂ ਮਿਲਿਆ ਹੈ। 

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀ

ਸਟਾਕ ਮਾਰਕੀਟ: ਅੱਜ ਇਨ੍ਹਾਂ 5 ਸਟਾਕਾਂ ਵਿੱਚ ਕਾਰਵਾਈ ਦੀ ਸੰਭਾਵਨਾ ਹੈ, ਇਨ੍ਹਾਂ 'ਤੇ ਨਜ਼ਰ ਰੱਖੋ

ਐਂਡਰਾਇਡ ਅਤੇ ਆਈਫੋਨ ਉਪਭੋਗਤਾਵਾਂ ਲਈ ਸਲਾਹ, ਮੈਸੇਜਿੰਗ ਐਪ ਦੇ ਇਨ੍ਹਾਂ ਦੋ ਵਿਸ਼ੇਸ਼ਤਾਵਾਂ ਬਾਰੇ ਸੁਚੇਤ ਰਹੋ

ਅਮਰੀਕਾ 'ਚ ਵਿਦੇਸ਼ੀ ਕਾਰਾਂ ਹੋਣਗੀਆਂ ਮਹਿੰਗੀਆਂ

ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ 20 % ਡਿਊਟੀ ਵਾਪਸ ਲਈ, ਫੈਸਲਾ 1 ਅਪ੍ਰੈਲ ਤੋਂ ਲਾਗੂ

ਸੋਨਾ ਖਰੀਦਣ ਦਾ ਮੌਕਾ, ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਡਿੱਗੀਆਂ

ਧਿਆਨ ਦਿਓ ਜੇਕਰ ਤੁਹਾਡੇ ਫੋਨ ਵਿੱਚ ਇਹ 331 ਐਪਸ ਹਨ ਤਾਂ ਤੁਸੀਂ ਖ਼ਤਰੇ ਵਿੱਚ ਹੋ

ਅੱਜ ਸਟਾਕ ਮਾਰਕੀਟ ਵਿੱਚ ਇਨ੍ਹਾਂ ਸਟਾਕਾਂ 'ਤੇ ਰੱਖੋ ਨਜ਼ਰ

ਕੋਈ ਵੀ ਵਪਾਰੀ ਤੇ ਡੀਲਰ 100/-ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੀ ਵਸਤੂ ਬਿਨਾਂ ਸਹੀ ਬਿੱਲ ਤੋਂ ਗਾਹਕ ਨੂੰ ਨਹੀਂ ਵੇਚਣਗੇ

ਗੂਗਲ ਨੇ 32 ਬਿਲੀਅਨ ਡਾਲਰ 'ਚ ਖਰੀਦੀ ਸਾਈਬਰ ਸੁਰੱਖਿਆ ਕੰਪਨੀ ਵਿਜ਼ ਇੰਕ

 
 
 
 
Subscribe