ਸਿਡਨੀ (ਏਜੰਸੀਆਂ) : ਤਸਮਾਨੀਆ ਦੇ ਉਪਰਲੇ ਸਦਨ ਨੇ ਇਕ ਅਜਿਹੇ ਬਿੱਲ ਨੂੰ ਮਨਜ਼ੂਰੀ ਦਿਤੀ ਹੈ ਜਿਸ ਵਿਚ ਇੱਛਾ ਨਾਲ ਮੌਤ ਨੂੰ ਗਲੇ ਲਾਇਆ ਜਾ ਸਕੇਗਾ। ਹੁਣ ਆਉਣ ਵਾਲੇ ਅਗਲੇ 18 ਮਹੀਨਿਆਂ ਵਿਚ ਇਸ ਬਿੱਲ ਨੂੰ ਕਾਨੂੰਨ ਦੇ ਰੂਪ ਵਿਚ ਪ੍ਰਵਾਨਗੀ ਦੇ ਕੇ ਲਾਗੂ ਕਰ ਦਿੱਤਾ ਜਾਵੇਗਾ। ਬਜ਼ੁਰਗ ਅਤੇ ਹੋਰ ਅਜਿਹੇ ਲੋਕ ਜਿਹੜੇ ਕਿ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ‘ਇੱਛਾ ਮੌਤ’ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਰਾਹਤ ਮਿਲ ਸਕੇਗੀ। ਇਸ ਦੇ ਨਾਲ ਹੀ ਤਸਮਾਨੀਆ ਰਾਜ, ਆਸਟ੍ਰੇਲੀਆ ਦੇ