ਨਵੀਂ ਦਿੱਲੀ : ਪ੍ਰਸਿੱਧ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਅੰਤਰਰਾਸ਼ਟਰੀ ਹਸਤੀਆਂ ਕਿਸਾਨਾਂ ਦੇ ਹੱਕ ਨਿੱਤਰ ਆਈਆਂ ਹਨ ਅਤੇ ਰਿਹਾਨਾ ਦੇ ਇਕ ਟਵੀਟ ਨੇ ਹੀ ਦੇਸ਼ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਬਾਲੀਵੁੱਡ ਹਸਤੀਆਂ ਜੋ ਪਹਿਲਾਂ ਕਿਸਾਨਾਂ ਬਾਰੇ ਕੁਝ ਨਹੀਂ ਬੋਲ ਰਹੀਆਂ ਸੀ, ਰਿਹਾਨਾ ਦੇ ਟਵੀਟ ਨੇ ਉਨ੍ਹਾਂ ਨੂੰ ਵੀ ਚੁੱਪੀ ਤੋੜਨ ’ਤੇ ਮਜ਼ਬੂਰ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬਾਲੀਵੁੱਡ ਹਸਤੀਆਂ ਨੇ ਸਰਕਾਰ ਦੀ ਰਟੀ-ਰਟਾਈ ਸਕ੍ਰਿਪਟ ਹੀ ਪੋਸਟ ਕਰ ਦਿੱਤੀ ਅਤੇ ਜਿਸ ਪ੍ਰੋਪੈਗੈਂਡਾ ਤੋਂ ਬਚਣ ਦੀ ਉਹ ਗੱਲ ਕਰ ਰਹੇ ਹਨ, ਉਨ੍ਹਾਂ ਦੇ ਟਵੀਟ ਤੋਂ ਸਾਫ ਦਿਖਾਈ ਦਿੱਤਾ ਕਿ ਉਹ ਖੁਦ ਸਰਕਾਰੀ ਪ੍ਰਾਪੈਗੈਂਡਾ ਚਲਾ ਰਹੇ ਹਨ।