ਹਵਾ ਪ੍ਰਦੂਸ਼ਣ ਨੂੰ ਕੰਟਰੋਲ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਯਤਨ ਆਰੰਭੇ ਗਏ ਹਨ, ਜਿਸ ਤਹਿਤ ਪੰਜਾਬ ਦੇ 2200 ਸਰਗਰਮ ਇੱਟ ਭੱਠਿਆਂ ਵਿਚੋਂ ਜ਼ਿਆਦਾਤਰ ਹਾਈ ਡ੍ਰਾਫ਼ਟ ਜਿੱਗ ਜੈਗ ਟੈਕਨਾਲੋਜੀ ਦੇ ਪ੍ਰਵਾਨਤ ਡਿਜ਼ਾਈਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿਚ ਰਵਾਇਤੀ ਇੱਟ ਦੀ ਫ਼ਾਇਰਿੰਗ ਪ੍ਰਣਾਲੀ ਦੇ ਮੁਕਾਬਲੇ ਘੱਟ ਕੋਲੇ ਦੀ ਵਰਤੋਂ ਹੁੰਦੀ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪਨੂੰ ਨੇ ਦਿਤੀ।