ਹਰਿਆਣਾ ਰਾਜ ਚੋਣ ਕਮਿਸ਼ਨ ਨੇ ਮੇਅਰ, ਨਗਰ ਨਿਗਮ ਮੈਂਬਰਾਂ, ਨਗਰ ਪਰਿਸ਼ਦ ਤੇ ਨਗਰ ਪਾਲਿਕਾ ਮੈਂਬਰਾਂ ਲਈ ਚੋਣ ਖਰਚ ਦੀ ਸੀਮਾ ਵਿਚ ਸੋਧ ਕਰਦੇ ਹੋਏ ਖਰਚ ਸੀਮਾ ਵਿਚ ਵਾਧਾ ਕੀਤਾ ਹੈ| ਹੁਣ ਮੇਅਰ ਲਈ ਵੱਧ ਤੋਂ ਵੱਧ ਚੋਣ ਖਰਚ ਸੀਮਾ 22 ਲੱਖ ਰੁਪਏ ਹੋਵੇਗੀ, ਜੋ ਕਿ ਪਹਿਲਾਂ 20 ਲੱਖ ਰੁਪਏ ਸੀ| ਇਸ ਤਰਾਂ,ਨਗਰ ਨਿਗਮ ਮੈਂਬਰਾਂ ਲਈ 5 ਲੱਖ ਰੁਪਏ ਤੋਂ ਵੱਧ ਕੇ 5.50 ਲੱਖ ਰੁਪਏ, ਨਗਰ ਪਰਿਸ਼ਦ ਦੇ ਮੈਂਬਰਾਂ ਲਈ 3 ਲੱਖ ਰੁਪਏ ਤੋਂ ਵੱਧਾ ਕੇ 3.30 ਲੱਖ ਰੁਪਏ ਅਤੇ ਨਗਰ ਪਾਲਿਕਾਂ ਮੈਂਬਰਾਂ ਲਈ 2 ਲੱਖ ਰੁਪਏ ਤੋਂ ਵੱਧਾ 2.25 ਲੱਖ ਰੁਪਏ ਕੀਤੀ ਹੈ|