ਹਰਿਆਣਾ ਸਰਕਾਰ ਨੇ ਸੂਬੇ ਵਿਚ ਆਯਾਤ ਕੀਤੇ ਪਟਾਖਿਆਂ ਨੂੰ ਰੱਖਣ ਅਤੇ ਉਨ੍ਹਾਂ ਦੀ ਵਿਕਰੀ ਕਰਨ ਨੂੰ ਨਾਜਾਇਜ ਅਤੇ ਸਜ਼ਾ ਵਾਲਾ ਅਪਰਾਧ ਐਲਾਨਿਆ ਹੈ| ਇਕ ਸਰਕਾਰੀ ਬੁਲਾਰੇ ਅਨੁਸਾਰ,ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ਵਿਚ ਚੌਕਸ ਰਹਿਣ ਅਤੇ ਆਯਾਤ ਕੀਤੇ ਪਟਾਖਿਆਂ ਦੀ ਵਿਕਰੀ ਤੇ ਵੰਡ ਖਿਲਾਫ ਤੁਰੰਤ ਕਾਵਰਾਈ ਕਰਨ ਦੇ ਆਦੇਸ਼ ਦਿੱਤੇ ਹਨ|