ਕੇਂਦਰ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ 'ਚ ਸੈਨਾ ਦੀ ਕਰੀਬ 4000 ਦੁਕਾਨਾਂ/ਕੰਟੀਨਾਂ ਲਈ ਹੁਕਮ ਜ਼ਾਰੀ ਕੀਤੇ ਹਨ ਕਿ ਉਹ ਹੁਣ ਵਿਦੇਸ਼ੀ ਸਾਮਾਨ ਦੀ ਖਰੀਦ ਨਾ ਕਰੇ। ਖ਼ਬਰਾਂ ਮੁਤਾਬਕ, ਇਸ ਸੂਚੀ 'ਚ ਵਿਦੇਸ਼ੀ ਸ਼ਰਾਬ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ। ਸਰਕਾਰ ਦੇ ਇਸ ਹੁਕਮ ਤੋਂ ਬਾਅਦ ਵਿਦੇਸ਼ੀ ਸ਼ਰਾਬ ਕੰਪਨੀਆਂ ਦੇ ਕਾਰੋਬਾਰੀ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ। ਸਮਾਚਾਰ ਏਜੰਸੀ ਰਾਈਟਰਸ ਮੁਤਾਬਕ, ਸਰਕਾਰ ਵਲੋਂ ਫੌਜੀ ਕੰਟੀਨ ਲਈ ਜਾਰੀ ਹੁਕਮਾਂ 'ਚ