ਭਾਰਤੀ ਰੇਲਵੇ ਬੋਰਡ ਨੇ ਪੰਜਾਬ ’ਚ ਸਾਰੇ ਸਟੇਸ਼ਨ ਖ਼ਾਲੀ ਕੀਤੇ ਜਾਣ ਤੱਕ ਰੇਲ ਗੱਡੀਆਂ ਚਲਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਲਈ ਮਾਲ ਗੱਡੀਆਂ ਅਤੇ ਮੁਸਾਫਰ ਗੱਡੀਆਂ ਦੋਵੇਂ ਇਕੱਠੀਆਂ ਚਲਾਈਆਂ ਜਾਣਗੀਆਂ ਅਤੇ ਕਿਸਾਨਾਂ ਦੀ ਸਿਰਫ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇਣ ਦੀ ਸ਼ਰਤ ਦੀ ਕੋਈ ਪਰਵਾਹ ਨਹੀਂ ਕੀਤੀ ਜਾਵੇਗੀ।