ਪੱਛਮੀ ਅਫਰੀਕੀ ਦੇਸ਼ ਨਾਇਜ਼ੀਰੀਆ ਦੇ 3 ਸੂਬਿਆਂ ਵਿਚ ਯੈਲੋ ਫੀਵਰ (ਪੀਲਾ ਬੁਖਾਰ) ਮਹਾਮਾਰੀ ਦਾ ਰੂਪ ਲੈ ਚੁੱਕੀ ਹੈ ਅਤੇ ਨਵੰਬਰ ਦੇ ਪਹਿਲੇ 10 ਦਿਨਾਂ ਵਿਚ ਇਸ ਨਾਲ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਇਜ਼ੀਰੀਆ ਰੋਗ ਕੰਟਰੋਲ ਕੇਂਦਰ ਦੇ ਜਨਰਲ ਸਕੱਤਰ ਚਿਰਵੇ ਇਹੇਕੇਵਜੁ ਨੇ ਕਿਹਾ ਕਿ ਬੀਤੀਂ 1 ਤੋਂ 11 ਨਵੰਬਰ ਵਿਚਾਲੇ ਡੈਲਟਾ ਸੂਬੇ ਵਿਚ ਕੁਲ 35 ਮੌਤਾਂ, 33 ਮੌਤਾਂ ਐਨੁਗੂ ਸੂਬੇ ਵਿਚ ਅਤੇ 8 ਮੌਤਾਂ ਬਾਓਚੀ ਸੂਬੇ ਵਿਚ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਸੂਬਿਆਂ ਵਿਚ 222 ਸ਼ੱਕੀ ਮਾਮਲੇ ਅਤੇ 19 ਪੁਸ਼ਟ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।