ਜੇ ਤੁਸੀਂ ਕੋਈ ਪੰਛੀ ਜਾਂ ਜੰਗਲੀ ਜਾਨਵਰ ਘਰ 'ਚ ਪਾਲਤੂ ਜਾਨਵਰ ਦੇ ਤੌਰ 'ਤੇ ਰਖਿਆ ਹੈ ਤਾਂ ਇਹ ਤੁਹਾਨੂੰ ਸੀਖਾਂ ਪਿੱਛੇ ਪਹੁੰਚਾਵੇਗਾ। ਕਿਸੇ ਵੀ ਪੰਛੀ ਜਾਂ ਜੰਗਲੀ ਜਾਨਵਰ ਨੂੰ ਘਰ 'ਚ ਪਾਲਤੂ ਦੇ ਤੌਰ 'ਤੇ ਰਖਣਾ ਗੰਭੀਰ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਫ਼ਾਰੈਸਟ ਤੇ ਵਾਈਲਡ ਲਾਈਫ਼ ਡਿਪਾਰਟਮੈਂਟ ਨੇ ਇਸ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਹਨ। ਏਨਾ ਹੀ ਨਹੀਂ ਸ਼ਿਕਾਇਤ ਲਈ ਸਮਰਪਤ ਨੰਬਰ ਤਕ ਜਾਰੀ ਕੀਤਾ ਹੈ।