ਐਮ.ਸੀ.ਐਕਸ. 'ਤੇ ਦਸੰਬਰ ਦੀ ਸਪੁਰਦਗੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 52167 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਇਹ 103 ਰੁਪਏ ਦੀ ਤੇਜ਼ੀ ਨਾਲ 52270 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਹ 52225 ਰੁਪਏ ਦੇ ਹੇਠਲੇ ਪੱਧਰ ਅਤੇ 52520 ਰੁਪਏ ਦੇ ਸਿਖਰ 'ਤੇ ਪਹੁੰਚ ਗਿਆ। ਇਹ ਸਵੇਰੇ 10:30 ਵਜੇ 278 ਰੁਪਏ ਦੀ ਤੇਜ਼ੀ ਨਾਲ 52445 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਫਰਵਰੀ ਦੀ ਡਿਲੀਵਰੀ ਵਾਲਾ ਸੋਨਾ ਵੀ 245 ਰੁਪਏ ਦੀ ਤੇਜ਼ੀ ਨਾਲ 52582 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।