ਵਾਸ਼ਿੰਗਟਨ (ਏਜੰਸੀਆਂ): ਅਮਰੀਕਾ ਵਿਚ ਗੈਰ ਗੋਰੇ ਜੌਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਬੰਧਤ ਪੁਲਿਸ ਅਧਿਕਾਰੀ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਬਾਈਡੇਨ ਨੇ ਵੀ ਇਸ ਦਾ ਸਵਾਗਤ ਕੀਤਾ ਹੈ। ਵਾਸ਼ਿੰਗਟਨ ਦੀ ਹੇਨੇਪਿਨ ਕਾਊਂਟੀ ਅਦਾਲਤ ਨੇ ਚਰਚਾ ਦੇ ਬਾਅਦ ਦੋਸ਼ੀ ਪੁਲਿਸ ਅਫ਼ਸਰ ਜੇਰੇਕ ਚਾਉਵਿਨ ਨੂੰ ਦੋਸ਼ੀ ਪਾਇਆ। ਜੂਰੀ ਨੇ ਡੇਰੇਕ ਚਾਉਵਿਨ ਨੂੰ ਗੈਰ ਇਰਾਦਤਨ ਹੱਤਿਆ, ਤੀਜੇ ਦਰਜੇ ਦੀ ਹੱਤਿਆ ਅਤੇ ਦੂਜੇ ਦਰਜੇ ਦੀ ਬੇਰਹਿਮੀ ਹੱਤਿਆ ਦਾ ਦੋਸ਼ੀ ਮੰਨਿਆ ਹੈ।