ਨਵਯੁਗ ਕਲੋਨੀ ਦੇ ਕਮਿਊਨਿਟੀ ਹਾਲ ਵਿੱਚ ਨੌਜਵਾਨਾਂ ਦੇ ਸਹਿਯੋਗ ਨਾਲ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 'ਕਿਰਤ ਦਾਨ' ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵਯੁਗ ਕਮਿਊਨਿਟੀ ਹਾਲ ਦਾ ਆਲ਼ਾ-ਦੁਆਲ਼ਾ ਸਾਫ਼ ਸੁਥਰਾ ਰੱਖਣ ਲਈ ਕਲੋਨੀ ਵਾਸੀਆਂ ਨੂੰ ਉਤਸ਼ਾਹਿਤ ਕੀਤਾ ਗਿਆ।
ਖੇਤੀ ਕਾਨੂੰਨਾਂ ਵਿਰੁੱਧ ਵੱਡੀ ਗਿਣਤੀ ਵਿਚ ਕਿਸਾਨ ਪਿਛਲੇ 16 ਦਿਨਾਂ ਤੋਂ ਵਿਰੋਧ ਕਰ ਰਹੇ ਹਨ ਜੋ ਦਿੱਲੀ ਦੀ ਸਿੰਘੂ ਸਰਹੱਦ 'ਤੇ ਹੈ, ਜਿਥੇ ਹੁਣ ਕੂੜੇ ਦੇ ਅੰਬਾਰ ਲੱਗੇ ਹਨ। ਬਹੁਤ ਸਾਰੇ ਕਿਸਾਨ ਸ਼ਿਕਾਇਤ ਕਰਦੇ ਹਨ ਕਿ ਉਹ ਪ੍ਰਦਰਸ਼ਨ ਵਾਲੀ ਥਾਂ ਉੱਤੇ ਸਫ਼ਾਈ ਲਈ ਪ੍ਰਸ਼ਾਸਨ ਤੋਂ ਬਹੁਤ ਘੱਟ ਸਹਾਇਤਾ ਮਿਲ ਰਹੀ ਹੈ।