ਰਾਜਪੁਰਾ : ਨਵਯੁਗ ਕਲੋਨੀ ਦੇ ਕਮਿਊਨਿਟੀ ਹਾਲ ਵਿੱਚ ਨੌਜਵਾਨਾਂ ਦੇ ਸਹਿਯੋਗ ਨਾਲ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 'ਕਿਰਤ ਦਾਨ' ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵਯੁਗ ਕਮਿਊਨਿਟੀ ਹਾਲ ਦਾ ਆਲ਼ਾ-ਦੁਆਲ਼ਾ ਸਾਫ਼ ਸੁਥਰਾ ਰੱਖਣ ਲਈ ਕਲੋਨੀ ਵਾਸੀਆਂ ਨੂੰ ਉਤਸ਼ਾਹਿਤ ਕੀਤਾ ਗਿਆ। ਕਲੋਨੀ ਵਿੱਚ ਅਣਲੋੜੀਂਦੇ ਕਚਰੇ ਅਤੇ ਕੂੜਾ ਕਰਕਟ ਦੇ ਸੁੱਟੇ ਜਾਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਕੋਵਿਡ 19 ਦੇ ਸਬੰਧੀ ਸਾਵਧਾਨੀਆਂ ਬਾਰੇ ਹਦਾਇਤਾਂ ਦੀ ਚਰਚਾ ਕੀਤੀ ਗਈ। ਕਮਿਊਨਿਟੀ ਹਾਲ ਦੀ ਸੁੰਦਰਤਾ ਬਣਾਈ ਰੱਖਣ ਲਈ ਵਿਚਾਰ ਚਰਚਾ ਕਰਦਿਆਂ ਕਲੋਨੀ ਵਾਸੀਆਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਸਮਾਜ ਸੇਵੀ ਰਾਜਿੰਦਰ ਸਿੰਘ ਚਾਨੀ, ਲਖਵਿੰਦਰ ਸਿੰਘ ਲੱਖੀ, ਸ਼ਮਸ਼ੇਰ ਸਿੰਘ ਸ਼ੇਰਾ, ਅਮਰਜੀਤ ਸਿੰਘ ਲਿੰਕਨ, ਸ਼ਿਵ ਸਿੰਘ ਤੇਜੇ, ਬਿਕਰਮ ਸਿੰਘ ਬਾਠ, ਬਲਬੀਰ ਸਿੰਘ ਵਾਲੀਆ, ਪ੍ਰੋ: ਮਨਦੀਪ ਸਿੰਘ, ਮਦਨ ਮੱਦੀ, ਦਰਸ਼ਨ ਕੁਮਾਰ, ਕਾਮਰੇਡ ਸੁਰਜੀਤ ਸਿੰਘ, ਨਵਦੀਪ ਸਿੰਘ ਚਾਨੀ, ਬਲਬੀਰ ਸਿੰਘ ਵਾਲੀਆ, ਰਵੇਲ ਸਿੰਘ ਕਾਲਾ, ਵਿਕਾਸ ਗੋਇਲ, ਮਨਪ੍ਰੀਤ ਸਿੰਘ, ਪ੍ਰਵੇਸ਼ ਕੁਮਾਰ, ਰਘਬੀਰ ਸਿੰਘ ਬੱਬੂ, ਕਮਲਜੀਤ ਸਿੰਘ ਤੇਜੇ, ਗੌਰਵ ਸ਼ਰਮਾ, ਗੁਰਦੀਪ ਸਿੰਘ ਦੀਪਾ, ਅਰਵਿੰਦਰ ਸਿੰਘ ਬੰਟੀ, ਕਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਨੇ ਕਿਰਤ ਦਾਨ ਵਿੱਚ ਵਡਮੁੱਲਾ ਯੋਗਦਾਨ ਪਾਇਆ।