ਰਾਜ ਵਿਜੀਲੈਂਸ ਬਿਊਰੋ, ਫਰੀਦਾਬਾਦ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਹੁਡਾ) ਫਰੀਦਾਬਾਦ ਦੇ ਇਕ ਕਰਮਚਾਰੀ ਨਾਲ ਮਿਲ ਕੇ ਗਰੀਬ ਵਿਅਕਤੀਆਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਨੂੰ ਧੋਖੇ ਨਾਲ ਕਬਜਾਉਣ ਦੇ ਮਾਮਲੇ ਵਿਚ 11 ਦੋਸ਼ੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਗਿਰਫਤਾਰ ਕੀਤਾ ਹੈ| ਉਕਤ ਮਾਮਲੇ ਵਿਚ 15 ਨੂੰ ਪਹਿਲਾਂ ਹੀ ਗਿਰਫਤਾਰ ਕੀਤਾ ਜਾ ਚੁੱਕਾ ਹੈ|