ਤਿਉਹਾਰਾਂ ਦੇ ਸੀਜ਼ਨ ਵਿਚ ਆਨਲਾਈਨ ਸ਼ਾਪਿੰਗ ਦੀ ਧੂੰਮ ਮਚੀ ਹੋਈ ਹੈ। ਕੋਰੋਨਾ ਕਰ ਕੇ ਬਾਹਰ ਜਾਣ ਤੋਂ ਡਰ ਰਹੇ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਹੇ ਹਨ। ਜਿਸ ਕਰਕੇ ਈ-ਕਾਮਰਸ ਕੰਪਨੀਆਂ ਤਿਉਹਾਰੀ ਸੀਜ਼ਨ ਸੇਲ 'ਚ ਖ਼ੂਬ ਸੇਲ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਸੇਲ 'ਚ 15 ਤੋਂ 21 ਅਕਤੂਬਰ ਦਰਮਿਆਨ ਈ-ਕਾਮਰਸ ਕੰਪਨੀਆਂ ਨੇ ਤਕਰੀਬਨ 29,000 ਕਰੋੜ ਰੁਪਏ ਦੇ ਪ੍ਰੋਡਕਟਸ ਵੇਚੇ ਹਨ।