ਮਨੁੱਖੀ ਅਧਿਕਾਰਾਂ ਸੰਸਥਾ "ਐਮਨੈਸਟੀ" ਨੇ ਭਾਰਤ ਵਿਚ ਚਲ ਰਹੇ ਆਪਣੇ ਕੰਮ ਨੂੰ ਰੋਕ ਦਿਤਾ ਹੈ. ਐਮਨੇਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ "ਬਦਲੇ ਦੀ ਭਾਵਨਾ " ਕਾਰਨ ਆਪਣੇ ਭਾਰਤ ਦੇ ਕੰਮਕਾਜ ਨੂੰ ਰੋਕਣ ਲਈ ਮਜਬੂਰ ਹੋਇਆ ਹੈ। ਨਾਲ ਹੀ ਇਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਬੈਂਕ ਖਾਤੇ ਬੰਦ ਹੋ ਚੁੱਕੇ ਹਨ ਅਤੇ ਇਸ ਨੂੰ ਦੇਸ਼ ਵਿਚ ਸਟਾਫ ਦੀ ਛੁੱਟੀ ਕਰਨ ਅਤੇ ਇਸ ਦੀ ਸਾਰੀ ਮੁਹਿੰਮ ਅਤੇ ਖੋਜ ਕਾਰਜ ਨੂੰ ਮੁਅੱਤਲ ਕਰਨ ਲਈ ਮਜਬੂਰ ਕੀਤਾ ਗਿਆ ਸੀ।