ਭਾਰੀ ਛੋਟਾਂ ਕਾਰਨ ਚਰਚਾ ਵਿਚ ਰਹੇ ਐਮਾਜ਼ਾਨ-ਫਲਿੱਪਕਾਰਟ ਅਤੇ ਕੁਝ ਹੋਰ ਈ-ਕਾਮਰਸ ਪੋਰਟਲ ਉੱਤੇ ਕੁਝ ਬੈਂਕਾਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਪਾਰਿਕ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀ.ਏ.ਟੀ.) ਨੇ ਸੋਮਵਾਰ ਨੂੰ ਇਨ੍ਹਾਂ ਪੋਰਟਲਾਂ ਤੋਂ ਮਾਲ ਖਰੀਦਣ ਲਈ ਬੈਂਕਾਂ ਦੁਆਰਾ ਦਿੱਤੀ ਗਈ ਕੈਸ਼ ਬੈਕ ਦੇ ਨਾਲ ਤੁਰੰਤ ਛੂਟ ਦੀ ਪੇਸ਼ਕਸ਼ ਨੂੰ ਗੰਭੀਰ ਮੁੱਦਾ ਕਿਹਾ ਹੈ।