Friday, November 22, 2024
 

Aamir Khan

ਮੁਸ਼ਕਿਲਾਂ 'ਚ ਘਿਰੇ ਅਮਿਰ ਖ਼ਾਨ

ਬਾਲੀਵੁੱਡ ਦੇ ਮਿਸਟਰ ਪਰਫੈਸ਼ਨਿਸਟ ਆਮਿਰ ਖ਼ਾਨ ਇਕ ਵਾਰ ਫਿਰ ਚਰਚਾ 'ਚ ਹੈ, ਪਰ ਇਸ ਦੀ ਵਜ੍ਹਾ ਆਗਾਮੀ ਫ਼ਿਲਮ 'ਲਾਲ ਸਿੰਘ ਚੱਢਾ' ਨਹੀਂ ਹੈ। ਦਰਅਸਲ ਦਿੱਲੀ ਦੇ ਗਾਜਿਆਬਾਦ ਦੀ ਲੋਨੀ ਵਿਧਾਨ ਸਭਾ ਸੀਟਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ 'ਤੇ 'ਕੋਰੋਨਾ ਵਾਇਰਸ' ਮਹਾਮਾਰੀ ਦੇ ਚੱਲਦੇ ਲਾਪ੍ਰਵਾਹੀ ਵਰਤਣ ਦਾ ਗੰਭੀਰ ਦੋਸ਼ ਲਗਾਇਆ ਹੈ। ਲੋਨੀ ਦੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗਾਜਿਆਬਾਦ ਦੌਰੇ ਦੌਰਾਨ ਆਮਿਰ ਖ਼ਾਨ ਨੇ 'ਕੋਰੋਨਾ ਵਾਇਰਸ' ਸੰਕ੍ਰਮਣ ਦੇ ਦੌਰ 'ਚ ਲਾਪ੍ਰਵਾਹੀ ਕਰਦੇ ਹੋਏ ਨਿਯਮਾਂ ਦਾ ਉਲੰਘਣ ਕੀਤਾ ਹੈ। ਵਿਧਾਇਕ ਦਾ ਇਹ ਵੀ ਕਹਿਣਾ ਹੈ ਕਿ ਨਿੱਜੀ ਪ੍ਰੋਗਰਾਮ 'ਚ ਲੋਨੀ 'ਚ ਪਹੁੰਚਣ ਦੌਰਾਨ ਲੋਕਾਂ ਦੀ ਭੀੜ ਨਾਲ ਘਿਰੇ ਆਮਿਰ ਖ਼ਾਨ ਨੇ ਮਾਸਕ ਤਕ ਨਹੀਂ ਲਗਾਇਆ ਸੀ, ਜਦਕਿ ਇਹ ਬਹੁਤ ਜ਼ਰੂਰੀ ਸੀ। ਇਸ ਤੋਂ ਇਲਾਵਾ ਸਰੀਰਕ ਦੂਰੀ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ, ਜਦਕਿ ਦਿੱਲੀ-ਐੱਨ. ਸੀ. ਆਰ. 'ਚ ਕੋਰੋਨਾ ਸੰਕ੍ਰਮਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।

ਕੰਗਨਾ ਰਨੌਤ ਆਮਿਰ ਖਾਨ 'ਤੇ ਕੱਸਿਆ ਤੰਜ, ਲਕਸ਼ਮੀਬਾਈ ਅਤੇ ਸਾਵਰਕਰ ਨਾਲ ਕੀਤੀ ਖੁਦ ਦੀ ਤੁਲਨਾ

ਅਭਿਨੇਤਰੀ ਕੰਗਨਾ ਰਨੌਤ ਆਪਣੇ ਬੇਬਾਕ  ਬਿਆਨਾਂ ਕਾਰਨ ਮੁਸੀਬਤ ਵਿਚ ਫਸਦੀ ਨਜ਼ਰ ਆ ਰਹੀ ਹੈ। ਕੰਗਨਾ ਦੇ ਖਿਲਾਫ ਇਕ ਹੋਰ ਸ਼ਿਕਾਇਤ ਮੁੰਬਈ ਦੀ ਇਕ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਇਹ ਸ਼ਿਕਾਇਤ ਕੰਗਨਾ ਦੇ ਮੁੰਬਈ ਸ਼ਹਿਰ ਅਤੇ ਮੁੰਬਈ ਪੁਲਿਸ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਲਈ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਗਣਾ ਰਨੌਤ ਖ਼ਿਲਾਫ਼ ਕਾਂਗੜਾ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਤੋਂ ਬਾਅਦ ਮੁੰਬਈ ਪੁਲਿਸ ਨੇ ਕੰਗਨਾ ਅਤੇ ਉਸਦੀ ਭੈਣ ਖਿਲਾਫ ਦੇਸ਼ਧ੍ਰੋਹ ਅਤੇ ਫਿਰਕੂ ਸਦਭਾਵਨਾ ਖਰਾਬ ਕਰਨ ਦਾ ਕੇਸ ਦਰਜ ਕੀਤਾ ਸੀ।

Subscribe