Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਹੋਰ ਦੇਸ਼

ਮਾਂ ਨੇ ਬੱਚੇ ਨੂੰ ਜ਼ਿੰਦਾ ਦਫਨਾਇਆ, ਅਪਾਹਜ ਕੁੱਤੇ ਨੇ ਬਚਾਈ ਜਾਨ

May 19, 2019 10:02 PM

ਬੈਂਕਾਕ: ਘਟਨਾ 15 ਮਈ ਦੀ ਹੈ, ਥਾਈਲੈਂਡ ਵਿਚ ਇਕ ਕੁੱਤੇ ਨੇ ਇਕ ਨਵਜੰਮੇ ਬੱਚੇ ਦੀ ਜਾਨ ਬਚਾਈ। ਬੱਚੇ ਨੂੰ ਉਸ ਦੀ ਮਾਂ ਨੇ ਖੇਤ ਵਿਚ ਦਫਨਾ ਦਿੱਤਾ ਸੀ। ਮਾਮਲੇ ਦੀ ਜਾਣਕਾਰੀ ਹੋਣ 'ਤੇ 15 ਸਾਲ ਦੀ ਕੁੜੀ ਨੂੰ ਆਪਣੇ ਬੱਚੇ ਨੂੰ ਜਿਉਂਦੇ ਦਫਨਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਬੱਚੇ ਨੂੰ ਨਾਖੋਨ ਹਤਚਸੀਮਾ ਸੂਬੇ ਦੇ ਚੁਮਪੁਆਂਗ ਜ਼ਿਲੇ ਨੇੜੇ ਸਥਿਤ ਇਕ ਖੇਤ ਵਿਚ ਮਿੱਟੀ ਵਿਚ ਦਫਨਾਇਆ ਗਿਆ ਸੀ। ਉੱਤਰ-ਪੂਰਬ ਥਾਈਲੈਂਡ ਦੇ ਕੋਰਾਟ ਵਿਚ ਜਦੋਂ 41 ਸਾਲਾ ਉਸਾ ਨਿਸਿਕਾ ਖੇਤ ਵਿਚ ਪਹੁੰਚੇ ਤਾਂ ਉਨ੍ਹਾਂ ਦਾ ਕੁੱਤਾ ਪਿੰਗਪੋਂਗਨ ਕੁਝ ਦੂਰ ਜਾ ਕੇ ਕਿਨਾਰੇ ਵੱਲ ਮਿੱਟੀ ਪੁੱਟਣ ਲੱਗਾ। ਜਦੋਂ ਉਹ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਬੱਚੇ ਦਾ ਪੈਰ ਦਿਖਾਈ ਦਿੱਤਾ। ਉਸਾ ਨੇ ਬੱਚੇ ਨੂੰ ਮਿੱਟੀ ਵਿਚੋਂ ਬਾਹਰ ਕੱਢਿਆ ਤਾਂ ਬੱਚਾ ਜਿਉਂਦਾ ਸੀ। ਉਹ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ। ਬੱਚੇ ਦੇ ਸਰੀਰ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ। ਜਲਦੀ ਹੀ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। 

ਉਸਾ ਨੇ ਦੱਸਿਆ, ''ਪਿੰਗ ਆਪਣੇ ਜਨਮ ਸਮੇਂ ਤੋਂ ਹੀ ਮੇਰੇ ਨਾਲ ਹੈ। ਉਹ ਹਮੇਸ਼ਾ ਹੀ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਰਹਿੰਦਾ ਹੈ। ਉਸ ਦੇ ਤਿੰਨ ਪੈਰ ਹੀ ਕੰਮ ਕਰਦੇ ਹਨ ਕਿਉਂਕਿ ਕਾਰ ਹਾਦਸੇ ਵਿਚ ਉਸ ਦਾ ਪਿਛਲਾ ਪੈਰ ਟੁੱਟ ਗਿਆ ਸੀ। ਇਸ ਦੇ ਬਾਵਜੂਦ ਉਹ ਮੇਰੀ ਪੂਰੀ ਮਦਦ ਕਰਦਾ ਹੈ। ਉਸ ਦੇ ਨਾਲ ਹੋਣ ਨਾਲ ਮੈਂ ਆਪਣੀਆਂ ਗਾਂਵਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਪਾ ਰਿਹਾ ਹਾਂ। ਹੁਣ ਬੱਚੇ ਦੀ ਜਾਨ ਬਚਾਉਣ ਦੇ ਬਾਅਦ ਉਹ ਬਾਕੀ ਲੋਕਾਂ ਦੀਆਂ ਨਜ਼ਰਾਂ ਵਿਚ ਹੀਰੋ ਬਣ ਗਿਆ ਹੈ।''

ਸ਼ਿਕਾਇਤ ਮਿਲਣ ਦੇ ਬਾਅਦ ਪੁਲਸ ਨੇ ਪੁੱਛਗਿੱਛ ਦੀ ਸ਼ੁਰੂਆਤ ਸਥਾਨਕ ਲੋਕਾਂ ਤੋਂ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਦੌਰਾਨ ਇਕ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਇਕ ਕੁੜੀ ਆਈ ਸੀ ਜਿਸ ਨੇ ਬਹੁਤ ਸਾਰੇ ਸੈਨਿਟਰੀ ਟਾਵਲ ਖਰੀਦੇ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਵੀਰਵਾਰ ਨੂੰ ਪੁਲਸ ਨੇ ਕੁੜੀ ਨੂੰ ਗ੍ਰਿਫਤਾਰ ਕਰ ਲਿਆ। ਕੁੜੀ ਨੇ ਬੱਚੇ ਦੇ ਜਨਮ ਦੇ ਕੁਝ ਦੇਰ ਬਾਅਦ ਹੀ ਉਸ ਨੂੰ ਦਫਨਾ ਦਿੱਤਾ ਸੀ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਮਾਤਾ-ਪਿਤਾ ਦੇ ਡਰ ਕਾਰਨ ਉਸ ਨੇ ਬੱਚੇ ਨੂੰ ਦਫਨਾਇਆ ਸੀ। ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਕੁੜੀ ਦੇ ਮਾਤਾ-ਪਿਤਾ ਨੇ ਬੱਚੇ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਕੀਤੀ। ਭਾਵੇਂਕਿ ਅਧਿਕਾਰੀਆਂ ਅਤੇ ਬੱਚੇ ਦੇ ਪਰਿਵਾਰ ਵਾਲਿਆਂ ਵਿਚਕਾਰ ਸਹਿਮਤੀ ਨਹੀਂ ਬਣ ਪਾਈ। ਅਧਿਕਾਰੀਆਂ ਨੇ ਪੁਲਸ ਅਤੇ ਸਰਕਾਰੀ ਕਲਿਆਣ ਵਿਭਾਗ ਦੇ ਕਰਮਚਾਰੀਆਂ ਨੂੰ ਬੱਚੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਹੈ। 

 

Have something to say? Post your comment

 
 
 
 
 
Subscribe