ਮੰਡਾਲਯ (ਮਿਆਮਾਂ), 5 ਅਪ੍ਰੈਲ: ਟੋਕਯੋ ਓਲੰਪਿਕ ਕੁਆਲੀਫ਼ਾਇਰ ਦਾ ਦੂਜਾ ਪੜਾਅ ਖੇਡ ਰਹੀ ਭਾਰਤੀ ਮਹਿਲਾ ਫ਼ੁੱਟਬਾਲ ਟੀਮ ਨੂੰ ਸਨਿਚਰਾਵਰ ਨੂੰ ਇਥੇ ਅਪਣੇ ਦੂਜੇ ਮੈਚ ਵਿਚ ਨੇਪਾਲ ਦੀ ਚੁਣੌਤੀ ਨੂੰ ਤਕੜੀ ਟੱਕਰ ਦੇਣੀ ਪਵੇਗੀ। ਪਹਿਲੇ ਮੁਕਾਬਲੇ ਵਿਚ ਇੰਡੋਨੇਸ਼ੀਆ ਨੂੰ 2-0 ਨਾਲ ਹਰਾ ਕੇ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੂੰ ਨੇਪਾਲ ਨੇ ਹਾਲ ਦੇ ਦਿਨਾਂ ਵਿਚ ਤਕੜੀ ਟੱਕਰ ਦਿਤੀ ਹੈ। ਫ਼ਰਵਰੀ ਦੇ ਬਾਅਦ ਇਹ ਤੀਜਾ ਮੌਕਾ ਹੋਵੇਗਾ ਜਦ ਦੋਵੇਂ ਟੀਮਾਂ ਆਮਣੋ-ਸਾਹਮਣੇ ਹੋਵੇਗੀ।
ਭੁਵਨੇਸ਼ਵਰ ਵਿਚ ਹੀਰੋ ਗੋਲਡ ਕੱਪ ਵਿਚ ਨੇਪਾਲ ਨੇ ਭਾਰਤ ਨੂੰ 2-1 ਨਾਲ ਹਰਾਇਆ ਸੀ ਜਦਕਿ ਸੈਫ਼ ਚੈਂਪੀਅਨ ਦੇ ਫ਼ਾਈਨਲ ਵਿਚ ਭਾਰਤ ਨੇ ਉਸ ਨੂੰ 3-1 ਨਾਲ ਹਰਾ ਕੇ ਹਿਸਾਬ ਬਰਾਬਰ ਕਰ ਦਿਤਾ। ਭਾਰਤੀ ਮਹਿਲਾ ਫ਼ੁੱਟਬਾਲ ਟੀਮ ਦੇ ਕੋਚ ਮਯਮੋਲ ਰਾਕੀ ਨੇ ਕਿਹਾ ਕਿ ਟੀਮ ਦੀ ਕੋਸ਼ਿਸ਼ ਪਹਿਲਾ ਗੋਲ ਕਰ ਕੇ ਵਿਰੋਧੀ ਟੀਮ ਨੂੰ ਦਬਾਅ ਵਿਚ ਲੈਣ ਦੀ ਹੋਵੇਗੀ।
ਉਨ੍ਹਾਂ ਕਿਹਾ, '' ਸਾਨੂੰ ਅਪਣੇ ਮੌਕਿਆਂ ਦਾ ਫ਼ਾਇਦਾ ਚੁੱਕਣਾ ਪਵੇਗਾ। ਨੇਪਾਲ ਸਾਨੂੰ ਤਕੜੀ ਟੱਕਰ ਦੇ ਸਕਦਾ ਹੈ। ਭੁਵਨੇਸ਼ਵਰ ਵਿਚ ਅਸੀਂ ਇਹੋ ਜਿਹਾ ਦੇਖ ਚੁੱਕੇ ਹਨ। ਸਾਡੀ ਟੀਮ ਪਹਿਲਾ ਗੋਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਕੁਆਲੀਫ਼ਾਇਰ ਟੂਰਨਾਂਮੈਂਟ ਵਿਚ ਸਿਰਫ਼ ਇਕ ਟੀਮ ਅਗਲੇ ਪੜਾਅ ਲਈ ਕੁਆਫ਼ਾਈ ਕਰੇਗੀ ਅਤੇ ਨੇਪਾਲ 'ਤੇ ਜਿੱਤ ਨਾਲ ਭਾਰਤ ਦੀ ਸੰਭਾਵਨਾ ਵਧੇਗੀ।