Tuesday, November 12, 2024
 

ਪੰਜਾਬ

ਪੰਜਾਬ ਤੋਂ ਕਈ ਸੂਬਿਆਂ ਲਈ ਨਹੀਂ ਚੱਲਣਗੀਆਂ ਬੱਸਾਂ

May 04, 2021 09:28 AM

ਚੰਡੀਗੜ੍ਹ : ਕੋਵਿਡ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਪਾਬੰਦੀਆਂ ਨੂੰ ਹਰ ਸਖ਼ਤ ਕੀਤਾ ਜਾ ਰਿਹਾ ਹੈ। ਇਕ ਮਹੱਤਵਪੂਰਨ ਫ਼ੈਸਲੇ ’ਚ ਪੰਜਾਬ ਰੋਡਵੇਜ਼ ਨੇ ਕਿਹਾ ਹੈ ਕਿ ਪੰਜਾਬ ਦੀਆਂ ਬੱਸਾਂ ਹੁਣ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ’ਚ ਨਹੀਂ ਜਾਣਗੀਆਂ। ਹੁਣ ਪੰਜਾਬ ਦੀਆਂ ਬੱਸਾਂ ਹਰਿਆਣਾ ਸਰਹੱਦ ’ਤੇ ਹੀ ਮੁਸਾਫ਼ਰਾਂ ਨੂੰ ਉਤਾਰ ਦੇਣਗੀਆਂ। ਸ਼ੰਭੂ ਬਾਰਡਰ ਤੋਂ ਅੱਗੇ ਬੱਸਾਂ ਨੂੰ ਨਹੀਂ ਭੇਜਿਆ ਜਾਵੇਗਾ।
ਇਸੇ ਤਰ੍ਹਾਂ ਜੰਮੂ-ਕਸ਼ਮੀਰ ਜਾਣ ਵਾਲੇ ਮੁਸਾਫ਼ਰਾਂ ਨੂੰ ਲਖਨਪੁਰ ਸਰਹੱਦ ’ਤੇ ਉਤਾਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀ ਵਿਵਸਥਾ ਹਿਮਾਚਲ ਪ੍ਰਦੇਸ਼ ਲਈ ਵੀ ਕੀਤੀ ਗਈ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿ ਹੋਰ ਸੂਬਿਆਂ ਤੋਂ ਹੁਣ ਮੁਸਾਫ਼ਰ ਬੱਸਾਂ ਰਾਹੀਂ ਪੰਜਾਬ ’ਚ ਦਾਖ਼ਲ ਨਾ ਹੋ ਸਕਣ।
ਮੁੱਖ ਮੰਤਰੀ ਨੇ ਹੋਰ ਸੂਬਿਆਂ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣ ਲਈ ਕਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਕਿ ਉਹ ਪੰਜਾਬ ’ਚ ਆਉਣ ਵਾਲੀਆਂ ਬੱਸਾਂ ’ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਨੂੰ ਚੈੱਕ ਕਰਨ ਦੀ ਵਿਵਸਥਾ ਕਰਨ।
ਸਰਹੱਦੀ ਜ਼ਿਲ੍ਹਿਆਂ ’ਚ ਚੈਕਿੰਗ ਦੀ ਵਿਸ਼ੇਸ਼ ਵਿਵਸਥਾ ਪੰਜਾਬ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਹੋਰ ਸੂਬਿਆਂ ਤੋਂ ਕਾਰਾਂ ’ਚ ਆਉਣ ਵਾਲਿਆਂ ਦੀ ਵੀ ਕੋਰੋਨਾ ਰਿਪੋਰਟ ਚੈੱਕ ਕੀਤੀ ਜਾਵੇਗੀ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe