Friday, November 22, 2024
 

ਪੰਜਾਬ

ਫ਼ਿਰੋਜ਼ਪੁਰ : ਐਸ.ਡੀ. ਕਾਲਜ ਨੇੜਿਓਂ ਮੁੰਡਾ ਅਗ਼ਵਾ

May 16, 2019 05:12 PM

ਫ਼ਿਰੋਜ਼ਪੁਰ : ਆਰ. ਐਸ. ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਦੇ ਨੇੜਿਓਂ ਇਕ 20 ਸਾਲਾ ਨੌਜ਼ਵਾਨਾਂ ਨੂੰ ਦੋ ਅਣਪਛਾਤੇ ਵਿਅਕਤੀਆਂ ਦੇ ਵਲੋਂ ਅਗਵਾ ਕਰਕੇ ਲਿਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਦੇ ਵਲੋਂ ਦੋ ਅਣਪਛਾਤੇ ਅਗਵਾਕਾਰਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਬਿੰਦਰ ਕੌਰ ਪਤਨੀ ਤਰਸੇਮ ਲਾਲ ਵਾਸੀ ਬੇਦੀ ਕਲੌਨੀ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦਾ ਲੜਕਾ ਵਿਸ਼ਾਲ (20) ਜੋ ਆਰ. ਐਸ. ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਸਾਹਮਣੇ ਕਿਸੇ ਡੈਂਟਰ ਕੋਲੋਂ ਕਾਰ ਸਹੀ ਕਰਾਉਣ ਲਈ ਗਿਆ ਸੀ।
ਬਿੰਦਰ ਕੌਰ ਮੁਤਾਬਿਕ ਉਸ ਦਾ ਲੜਕਾ ਜਦੋਂ ਕਾਰ ਦੇ ਡੈਂਟ ਕਢਵਾ ਰਿਹਾ ਸੀ ਤਾਂ ਇਸੇ ਦੌਰਾਨ ਇਕ ਇਨੋਵਾ ਕਾਰ 'ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਕਾਰ ਹੌਲੀ ਕਰਕੇ ਵਿਸ਼ਾਲ ਨੂੰ ਜਬਰਦਸਤੀ ਇਨੋਵਾ ਕਾਰ ਵਿਚ ਸੁੱਟ ਲਿਆ ਅਤੇ ਅਗਵਾ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਦੇ ਵਲੋਂ ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਦੋ ਅਣਪਛਾਤੇ ਅਗਵਾਕਾਰਾਂ ਦੇ ਖਿਲਾਫ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

 

Have something to say? Post your comment

 
 
 
 
 
Subscribe